ਪੰਨਾ:ਚੰਦ੍ਰਕਾਂਤਾ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬)

ਕੀਤਾ, ਹੁਣ ਓਸ ਨੂੰ ਸਹਾਇਤਾ ਪੁਚਾਉਣ ਦਾ ਯਤਨ ਕਰਨਾ ਚਾਹੀਦਾ ਹੈ।

ਸ਼ਾਗਿਰਦ-ਜੇ ਆਯਾ ਹੋਵੇ ਤਾਂ ਭੂਤਨਾਥ ਨੂੰ ਭੀ ਇਸ ਗੱਲ ਦੀ ਖਬਰ ਦਿੱਤੀ ਜਾਵੇ।

ਇੰਦਰ ਦੇਵ-ਕੋਈ ਲੋੜ ਨਹੀਂ, ਹੁਣ ਤੂੰ ਜਾ ਕੇ ਅਰਾਮ ਕਰ, ਤਿੰਨਾਂ ਘੰਟਿਆਂ ਪਿਛੋਂ ਫੇਰ ਪੈਂਡਾ ਕਰਨਾ ਹੋਵੇਗਾ।ਜਦ ਇੰਦਰ ਦੇਵ ਦਾ ਸ਼ਾਗਿਰਦ ਆਪਣੇ ਡੇਰੇ ਵੱਲ ਚਲਾ ਗਿਆ ਤਦ ਮੈਂ ਤੇ ਇੰਦਰ ਦੇਵ ਗੱਲਾਂ ਕਰਨ ਲੱਗ ਪਏ, ਇੰਦਰ ਦੇਵ ਨੇ ਮੈਥੋਂ ਸਹਾਇਤਾ ਮੰਗੀ ਤੇ ਮੈਨੂੰ ਭੀ ਮਿਰਜ਼ਾ ਪੁਰ ਚੱਲਨ ਲਈ ਕਿਹਾ ਪਰ ਮੈਂ ਨਾਂਹ ਕਰ ਦਿੱਤੀ ਅਰ ਕਿਹਾ ਕਿ ਹੁਣ ਨਾ ਤਾਂ ਮੈਂ ਭੂਤਨਾਥ ਦਾ ਮੂੰਹ ਦੇਖਣਾ ਹਾਹੁੰਦਾ ਹਾਂ ਤੇ ਨਾ ਉਸ ਦੇ ਕਿਸੇ ਕੰਮ ਵਿਚ ਸਾਥੀ ਹੋਵਾਂਗਾ, ਇਸ ਦੇ ਉੱਤਰ ਵਿਚ ਇੰਦਰ ਦੇਵ ਨੇ ਮੈਨੂੰ ਬਹੁਤ ਕੁਛ ਸਮਝਾਇਆ ਅਰ ਕਿਹਾ ਕਿ ਇਹ ਕੰਮ ਭੁਤ ਨਾਥ ਦਾ ਨਹੀਂ ਹੈ, ਮੈਂ ਕਹਿ ਚੁਕਾ ਹਾਂ ਕਿ ਇਸ ਦਾ ਹਸਾਨ ਮੇਰੇ ਤੇ ਹੋਵੇਗਾ ਅਰ ਰਣਧੀਰ ਸਿੰਘ ਤੇ ਹੋਵੇਗਾ ।

ਬਹੁਤ ਕੁਛ ਝਗੜੇ ਦੇ ਪਿਛੋਂ ਮੈਨੂੰ ਇੰਦਰ ਦੇਵ ਦੀ ਗੱਲ ਮੰਨਣੀ ਪਈ ਅਰ ਕੁਛ ਚਿਰ ਆਰਾਮ ਕਰਨ ਦੇ ਪਿਛੋਂ ਮੈਂ ਇੰਦਰ ਦੇਵ ਦੇ ਓਸੇ ਸ਼ਾਗਿਰਦ “ਸ਼ੰਕੂ” ਨੂੰ ਨਾਲ ਲੈ ਕੇ ਮਿਰਜ਼ਾ ਪੁਰ ਵੱਲ ਤੁਰ ਪਿਆ, ਦੂਸਰੇ ਦਿਨ ਅਸੀਂ ਮਿਰਜ਼ਾ ਪੁਰ ਪਹੁੰਚ ਗਏ ਅਰ ਦੱਸੇ ਹੋਏ ਟਿਕਾਣੇ ਤੇ ਪਹੁੰਚ ਕੇ ਸ਼ੰਕੂ ਦੇ ਭਰਾ ਨੂੰ ਮਿਲੇ, ਪੁਛਨ ਤੇ ਪਤਾ ਲੱਗਾ ਕਿ ਦਯਾ ਰਾਮ ਅਜੇ ਤੱਕ ਮਿਰਜ਼ਾ ਪੁਰ ਦੀ ਹੱਦੋਂ ਬਾਹਰ ਨਹੀਂ ਗਿਆ, ਸੋ ਅਸਾਂ ਜੋ ਕੁਛ ਕਰਨਾ ਸੀ ਉਸ ਦੀ ਗੋਦ ਗੁੰਦ ਕੇ ਭੇਸ ਬਦਲਾ ਕੇ ਬਾਹਰ ਨਿਕਲੇ।

ਦਯਾ ਰਾਮ ਨੂੰ ਲੱਭਨ ਲਈ ਅਸੀਂ ਕੇਹੇ ੨ ਔਖੇ ਕੰਮ