ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭)

ਕੀਤੇ ਕਿਤਨੇ ਤੇ ਕਿਸਤਰਾਂ ਦੇ ਦੁਖ ਸਹਾਰੇ, ਏਹਨਾਂ ਦਾ ਵਰਨਣ ਕਰਨਾ ਆਪਣੇ ਕਿੱਸੇ ਨੂੰ ਵਧਾਉਣਾ ਹੈ ਤੇ ਆਪਣੇ ਮੂੰਹੋਂ ਆਪ ਨੂੰ ਮੀਆਂ ਮਿੱਠੂ ਬਣਨਾ ਹੈ, ਮਹਾਰਾਜ ਦੇ ਨਾਮੀ ਅੱਯਾਰਾਂ ਨੇ ਜੋ ਜੋ ਅਨੋਖੇ ਕੰਮ ਕੀਤੇ ਹਨ ਓਹਨਾਂ ਦੇ ਸਾਹਮਣੇ ਸਾਡੀ ਅੱਯਾਰੀ ਕੁਛ ਭੀ ਨਹੀਂ ਹੈ ਸੋ ਏਤਨਾ ਹੀ ਦੱਸ ਦੇਣਾ ਬਹੁਤ ਹੈ ਕਿ ਅਸਾਂ ਆਪਣੇ ਵਿਤੋਂ ਬਾਹਰ ਹੋ ਕੇ ਕੰਮ ਕੀਤਾ, ਬਹੁਤ ਸਾਰੀਆਂ ਬਿਪਤਾ ਝੱਲ ਕੇ ਦਯਾ ਰਾਮ ਨੂੰ ਲੱਭ ਲਿਆ ਅਰ ਕੇਵਲ ਦਯਾ ਰਾਮ ਨੂੰ ਹੀ ਨਹੀਂ ਸਗੋਂ ਰਾਜ ਸਿੰਘ ਨੂੰ ਭੀ ਫੜ ਕੇ ਆਪਣੇ ਟਿਕਾਣੇ ਲੈ ਗਏ ਪਰ ਸ਼ੋਕ ਕਿ ਸਾਡੀ ਮੇਹਨਤ ਤੇ ਭੂਤ ਨਾਥ ਨੇ ਪਾਣੀ ਫੇਰ ਦਿੱਤਾ ਅਰ ਸਾਰੀ ਉਮਰ ਲਈ ਆਪਣੇ ਮਥੇ ਤੇ ਕਲੰਕ ਦਾ ਟਿੱਕਾ ਲਾ ਲਿਆ।

ਕੈਦ ਦੀ ਵਿਪਤਾ ਕਰਕੇ ਦਯਾ ਰਾਮ ਜੀ ਬਹੁਤ ਹੀ ਨਿਰਬਲ ਤੇ ਰੋਗੀ ਹੋਏ ੨ ਸੀ, ਓਹਨਾਂ ਵਿਚ ਗੱਲ ਕਰਨ ਦੀ ਭੀ ਹਿੰਮਤ ਨਹੀਂ ਸੀ, ਇਸ ਵਾਸਤੇ ਅਸਾਂ ਓਹਨਾਂ ਨੂੰ ਓਸੇ ਵੇਲੇ ਚੁਕ ਕੇ ਇੰਦਰ ਦੇਵ ਕੋਲ ਲੈ ਜਾਣਾ ਉਚਿੱਤ ਨਾ ਸਮਝਿਆ ਅਰ ਦੋ ਤਿੰਨ ਦਿਨ ਆਰਾਮ ਕਰਾ ਦੇਣ ਲਈ ਅਸੀਂ ਆਪਣੇ ਓਸੇ ਗੁਪਤ ਥਾਂ ਤੇ ਲੈ ਗਏ ਜਿਥੇ ਅਸੀਂ ਟਿਕੇ ਹੋਏ ਸੀ ਅਰ ਨਰਮ ਵਛੌਣੇ ਤੇ ਲਿਟਾ ਕੇ ਬਲ ਭਰਨ ਦਾ ਪ੍ਰਬੰਧ ਕਰਨ ਲਗੇ ਅਰ ਸੋਚਿਆ ਕਿ ਜਦ ਏਹ ਰਾਜ਼ੀ ਹੋ ਜਾਣਗੇ ਤਦ ਇਨ੍ਹਾਂ ਨੂੰ ਕੈਦ ਕੀਤੇ ਜਾਣ ਦਾ ਕਾਰਨ ਪਛਾਂਗੇ।

ਦਯਾ ਰਾਮ ਜੀ ਨੂੰ ਆਰਾਮ ਨਾਲ ਲਿਟਾਉਣ ਦੇ ਪਿਛੋਂ ਅਸਾਂ ਆਪਣੇ ਹਥਿਆਰ ਲਾਹ ਕੇ ਓਹਨਾਂ ਦੀ ਮੰਜੀ ਦੇ ਹੇਠਾਂ ਰੱਖ ਦਿਤੇ ਉਪ੍ਰੰਤ ਕੁਛ ਹਾਲ ਚਾਲ ਤੇ ਵੈਰੀਆਂ ਦਾ ਪਤਾ ਪੁਛਨ ਲਈ “ਰਾਜ ਸਿੰਘ ਨੂੰ ਹੋਸ਼ ਵਿਚ ਲਿਆਏ ਅਰ ਮੁਸ਼ਕਾਂ