ਪੰਨਾ:ਚੰਦ੍ਰਕਾਂਤਾ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੯)

ਚੌਥਾ ਕਾਂਡ

ਮੈਂ ਨਹੀਂ ਕਹਿ ਸਕਦਾ ਕਿ ਭੂਤਨਾਥ ਨੇ ਅਜੇਹਾ ਕਿਉਂ ਕੀਤਾ, ਭੂਤ ਨਾਥ ਤਾਂ ਇਹ ਕਹਿੰਦਾ ਹੈ ਕਿ ਮੈਂ ਉਨ੍ਹਾਂ ਨੂੰ ਨਹੀਂ ਪਛਾਨਿਆਂ, ਮੈਨੂੰ ਧੋਖਾ ਲੱਗਾ ਹੈ, ਦਯਾ ਰਾਮ ਦੇ ਡਿਗਦਿਆਂ ਹੀ ਮੇਰੇ ਮੂੰਹੋਂ ਹਾਇ ਦੀ ਆਵਾਜ਼ ਨਿਕਲੀ ਅਰ ਮੈਂ ਭੂਤਨਾਥ ਕਿਹਾ ਓ ਦੁਸ਼ਟਾ ! ਤੂੰ ਦਯਾ ਰਾਮ ਜੀ ਨੂੰ ਕਿਉਂ ਮਾਰਿਆ, ਜਿਨ੍ਹਾਂ ਅਸਾਂ ਬੜੇ ਔਖ ਨਾਲ ਢੂੰਡ ਕੇ ਲਿਆਂਦਾ ਸੀ।

ਮੇਰੀ ਗੱਲ ਸੁਣਦਿਆਂ ਹੀ ਭੂਤਨਾਥ ਦੀ ਹੋਸ਼ ਉੱਡ ਗਈ ਉਸਦੇ ਦੋਵੇਂ ਸਾਥੀ ਤਾਂ ਪਤਾ ਨਹੀਂ ਜੋ ਕੀ ਸੋਚ ਕੇ ਨੱਸ ਗਏ ਪਰ ਭੂਤਨਾਥ ਬੜਾ ਵਿਆਕੁਲ ਹੋਕੇ ਦਯਾ ਰਾਮ ਦੇ ਪਾਸ ਬੈਠ ਕੇ ਓਸ ਦੇ ਮੂੰਹ ਵੱਲ ਦੇਖਣ ਲੱਗ ਪਿਆ, ਭੂਤਨਾਥ ਦੇ ਵੇਖਦਿਆਂ ੨, ਦਯਾ ਰਾਮ ਨੇ ਛੇਕੜਦਾ ਸਵਾਸ ਲੈ ਕੇ ਪ੍ਰਾਣ ਤਿਆਗ ਦਿਤੇ । ਭੂਤ ਨਾਥ ਦਯਾ ਰਾਮ ਦੀ ਲੋਥ ਨੂੰ ਜੱਫੀ ਪਾਕੇ ਬੜਾ ਚਿਰ ਰੋਂਦਾ ਰਿਹਾ, ਇਤਨੇ ਚਿਰ ਨੂੰ ਸਾਨੂੰ ਭੀ ਕੁਛ ਹੋਸ਼ ਆ ਗਈ ਤੇ ਅਸੀਂ ਮੁੜ ਉਸਦਾ ਟਾਕਰਾ ਕਰਨ ਜੋਗੇ ਹੋ ਗਏ ਅਰ ਸਾਡਾ ਇਸ ਗੱਲ ਨਾਲ ਭੀ ਹੌਂਸਲਾ ਵਧ ਗਿਆ ਕਿ ਉਸਦੇ ਦੋਵੇ ਸਾਥੀ ਨੱਸ ਗਏ ਹਨ, ਮੈਂ ਬੜੇ ਔਖ ਨਾਲ ਭੂਤ ਨਾਥ ਨੂੰ ਪਰੇ ਹਟਾਂ ਕੇ ਕਿਹਾ ਕਿ ਹੁਣ ਰੋਣ ਨਾਲ ਕੀ ਬਣਦਾ ਹੈ, ਜੇ ਓਹਨਾਂ ਨਾਲ ਪਿਆਰ ਸੀ ਤਾਂ ਪਹਿਲਾਂ ਵਾਰ ਨਹੀਂ ਸੀ ਕਰਨਾ, ਉਨ੍ਹਾਂ ਨੂੰ ਮਾਰ ਕੇ ਜ਼ਨਾਨੀਆਂ ਵਾਂਗ ਨਖਰੇ ਕਰਨ ਬੈਠ ਗਿਆ ਹੈ । ਮੇਰੀ ਇਹ ਗੱਲ ਸੁਣ ਕੇ ਭੂਤਨਾਥ ਨੇ ਅੱਖਾਂ ਪੂੰਝੀਆਂ ਅਰ ਮੇਰੇ ਵੱਲ ਵੇਖਕੇ ਕਿਹਾ ਕੀ ਮੈਂ ਇਨ੍ਹਾਂ ਨੂੰ ਜਾਨ ਬੁਝ ਕੇ ਮਾਰਿਆ ਹੈ ?

ਮੈਂ-ਬੇਸ਼ੱਕ! ਕੀ ਤੂੰ ਆਉਂਦਿਆਂ ਹੀ ਇਨ੍ਹਾਂ ਨੂੰ ਮੰਜੀ ਤੇ