ਪੰਨਾ:ਚੰਦ੍ਰਕਾਂਤਾ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੦)

ਪਏ ਹੋਏ ਨਹੀਂ ਵੇਖਿਆ ਸੀ ?

ਭੂਤ-ਹਾਂ ਦੇਖਿਆ ਸੀ ਪਰ ਮੈਂ ਇਹ ਨਹੀਂ ਜਾਣਦਾ ਸੀ ਕਿ ਇਹ ਦਯਾ ਰਾਮ ਜੀ ਹਨ, ਏਤਨੇ ਤਕੜੇ ਮੋਟੇ ਆਦਮੀ ਨੂੰ ਇਤਨਾ ਹਿੱਸਾ ਹੋਇਆ ਵੇਖਕੇ ਮੈਂ ਸਕਦਾ ਸੀ ?

ਮੈਂ-ਹਾਂ ਜੀ ਤੂੰ ਏਹੋ ਜੇਹਾ ਅੰਨ੍ਹਾ ਸੀ । ਹੱਛਾ ਇਸਦਾ ਨਬੇੜਾ ਤਾਂ ਰਣਧੀਰ ਸਿੰਘ ਜੀ ਦੇ ਸਾਹਮਣੇ ਹੋਵੇਗਾ, ਹੁਣ ਤੂੰ ਸਾਡੇ ਨਾਲ ਦੋ ਹੱਥ ਕਰ ਲੈ ਕਿਉਂਕਿ ਅਜੇ ਤੱਕ ਤੇਰੇ ਮਨ ਵਿਚ ਲੜਨ ਦੀ ਜ਼ਰੂਰ ਮਰਜ਼ੀ ਹੋਵੇਗੀ ?

ਭੂਤ–(ਮੂੰਹ ਪੂੰਝ ਕੇ ਨਹੀਂ ਨਹੀਂ ਹੁਣ ਮੇਰੇ ਵਿਚ ਲੜਨ ਦੀ ਹਿੰਮਤ ਨਹੀਂ ਰਹੀ, ਜਿਸ ਦੇ ਵਾਸਤੇ ਮੈਂ ਲੜਦਾ ਸੀ ਜਦ ਓਹ ਹੀ ਨਹੀਂ ਰਿਹਾ ਤਾਂ ਹੁਣ ਕੀ, ਮੈਨੂੰ ਪਤਾ ਲੱਗ ਚੁਕਾ ਸੀ ਕਿ ਦਯਾ ਰਾਮ ਤੇਰੇ ਭੇਤ ਵਿਚ ਹੈ, ਸੋ ਮੈਂ ਆਪਣੀਆਂ ਅੱਖਾਂ ਨਾਲ ਵੇਖ ਲਿਆ, ਪਰ ਸ਼ੋਕਕਿ ਮੈਂ ਇਨ੍ਹਾਂ ਨੂੰ ਪਛਾਨਿਆਂ ਨਹੀਂ ਅਰ ਓਹ ਇਸ ਤਰਾਂ ਧੋਖੇ ਵਿਚ ਮਾਰੇ ਗਏ, ਇਸ ਦਾ ਦੋਸ਼ ਭੀ ਤੇਰੇ ਹੀ ਸਿਰ ਲੱਗ ਸਕਦਾ ਹੈ

ਮੈਂ-ਹੱਛਾ ਜੇ ਤੈਥੋਂ ਹੋ ਸਕੇ ਤਾਂ ਇਹ ਸਾਰਾ ਦੋਸ਼ ਮੇਰੇ ਹੀ ਸਿਰ ਤੇ ਥੱਪ ਦੇਵੀਂ, ਮੈਂ ਅਪਨੀ ਸਫਾਈ ਆਪ ਕਰ ਲਵਾਂਗਾ ਪਰ ਇਹ ਯਾਦ ਰੱਖ ਕਿ ਹਜ਼ਾਰ ਯਤਨ ਕਰਨ ਤੇ ਭੀ ਤੂੰ ਆਪਣੇ ਆਪ ਨੂੰ ਨਹੀਂ ਬਚਾ ਸਕਦਾ, ਕਿਉਂਕਿ ਮੈਂ ਇਨ੍ਹਾਂ ਨੂੰ ਢੂੰਡਨ ਵਿਚ ਮੇਹਨਤ ਕੀਤੀ ਹੈ ਓਹ ਇੰਦਰ ਦੇਵ ਜੀ ਦੇ ਕਹਿਣ ਤੇ ਕੀਤੀ ਹੈ, ਨਾ ਤਾਂ ਮੈਂ ਆਪਣੀ ਵਡਿਆਈ ਚਾਹੁੰਦਾ ਸੀ ਤੇ ਨਾ ਮੈਨੂੰ ਕੁਛ ਇਨਾਮ ਲੈਣ ਦੀ ਇੱਛਾ ਹੀ ਸੀ, ਸਮਾਂ ਪੈਣ ਤੇ ਮੈਂ ਇੰਦਰ ਦੇਵ ਦੀ ਉਗਾਹੀ ਦੁਆ ਸਕਦਾ ਹਾਂ ਅਰ ਤੂੰ ਭੀ ਸਮਾਂ ਪੈਣ ਤੇ ਨਾਗਰ”