ਪੰਨਾ:ਚੰਦ੍ਰਕਾਂਤਾ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੧)

ਦੀ ਗਵਾਹੀ ਦੁਆ ਦੇਵੀਂ ਜਿਸ ਦੇ ਕਹਿਣ ਤੇ ਤੂੰ ਮੇਰਾ ਵੈਰੀ ਹੋ ਬੈਠਾ ਹੈਂ ।

ਇਹ ਗੱਲ ਸੁਣਦਿਆਂ ਹੀ ਭੂਤਨਾਥ ਚੁਪ ਹੋ ਗਿਆ ਅਰ ਸਿਰ ਨੀਵਾਂ ਪਾ ਕੇ ਕੁਛ ਸੋਚਨ ਲੱਗ ਪਿਆ। ਬਹੁਤ ਚਿਰ ਪਿਛੋਂ ਹਾਉਕਾ ਭਰ ਕੇ ਬੋਲਿਆ ਬੇਸ਼ੱਕ ਮੈਨੂੰ ਨਾਗਰ ਨੇ ਧੋਖਾ ਦਿਤਾ ਹੈ ਪਰ ਹੁਣ ਤਾਂ ਮੈਨੂੰ ਭੀ ਇਸ ਦੇ ਨਾਲ ਹੀ ਮਰ ਜਾਣਾ ਚਾਹੀਦਾ ਹੈ ਇਹ ਕਹਿ ਕੇ ਭੂਤ ਨਾਥ ਨੇ ਆਪਣਾ ਖੰਜਰ ਕੱਢ ਲਿਆ ਪਰ ਕੁਛ ਕਰ ਨਾ ਸਕਿਆ ਅਰਥਾਤ ਆਤਮ-ਘਾਤ ਨਾ ਕਰ ਸਕਿਆ।

ਬਹਾਦਰਾਂ ਨੂੰ ਆਪਣੀ ਜਾਨ ਪਿਆਰੀ ਨਹੀਂ ਹੁੰਦੀ, ਭੂਤ ਨਾਥ ਬਹਾਦਰ ਤਾਂ ਸੀ ਪਰੰਤੂ ਵਿਭਚਾਰ ਦੇ ਕਾਰਨ ਇਸ ਨੂੰ ਆਪਣੀ ਜਾਨ ਅਤਿ ਪਿਆਰੀ ਹੋ ਗਈ ਸੀ, ਇਸੇ ਕਰਕੇ ਓਹ ਆਪਣੀ ਜਾਨ ਨਾ ਦੇ ਸਕਿਆ, ਕੁਛ ਚਿਰ ਸੋਚਨ ਦੇ ਪਿਛੋਂ ਭੂਤਨਾਥ हे ਫੇਰ ਕਿਹਾ:-ਇਸ ਵੇਲੇ ਮੈਨੂੰ ਆਪਣੀ ਜਾਨ ਬੁਰੀ ਲੱਗ ਰਹੀ ਹੈ ਮੈਂ ਮਰ ਜਾਣ ਨੂੰ ਤਿਆਰ ਹਾਂ ਪਰੰਤੂ ਮੈਂ ਦੇਖਦਾ ਹਾਂ ਕਿ ਅਜੇਹਾ ਕਰਨ ਨਾਲ ਕਿਸੇ ਨੂੰ ਲਾਭ ਨਹੀਂ ਲਾਭ ਨਹੀਂ ਪਹੁੰਚਦਾ, ਮੈਂ ਜਿਸ ਦਾ ਲੂਣ ਖਾ ਚੁਕਾ ਹਾਂ ਅਰ ਖਾਂਦਾ ਹਾਂ ਉਸਦੀ ਭੀ ਹਾਨੀ ਹੋਵੇਗੀ ਕਿਉਂਕਿ ਇਸ ਵੇਲੇ ਓਹ ਵੈਰੀਆਂ ਨਾਲ ਘਿਰਿਆ ਹੋਇਆ ਹੈ, ਜੇ ਮੈਂ ਜੀਊਂਦਾ ਰਿਹਾ ਤਾਂ ਉਨ੍ਹਾਂ ਦੇ ਵੈਰੀਆਂ ਨੂੰ ਮਾਰ ਕੇ ਉਨ੍ਹਾਂ ਨੂੰ ਨਿਸਚਿੰਤ ਕਰਾਂਗਾ, ਸੋ ਮੈਂ ਖਿਮਾਂ ਚਾਹੁੰਦਾ ਹਾਂ ਅਰ ਇਹ ਬਿਨੈ ਕਰਦਾ ਹਾਂ ਕਿ ਤੁਸੀਂ ਕਿਰਪਾ ਕਰਕੇ ਮੈਨੂੰ ਦੋ ਸਾਲ ਹੋਰ ਜੀਊਂਦਾ ਰਹਿਣ ਦੇਵੋ।

ਮੈਂ-ਦੋ ਸਾਲ ਕੀ ਮੈਂ ਤੈਨੂੰ ਸਾਰੀ ਉਮਰ ਲਈ ਛੱਡ ਦੇਂਦਾ ਹਾਂ, ਜਦ ਤੂੰ ਮੇਰੇ ਨਾਲ ਨਹੀਂ ਲੜਦਾ ਤਾਂ ਮੈਂ ਤੈਨੂੰ ਕਿਉਂ ਮਾਰਾਂਗਾ ਬਾਕੀ ਰਹੀ ਇਹ ਗੱਲ ਕਿ ਤੂੰ ਬਦੋ-ਬਦੀ ਮੇਰੇ ਨਾਲ ਵੈਰ