ਪੰਨਾ:ਚੰਦ੍ਰਕਾਂਤਾ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੨)

ਵਿਹਾੜਿਆ ਹੈ ਸੋ ਇਸ ਦਾ ਖੋਟਾ ਫਲ ਤੈਨੂੰ ਆਪੇ ਮਿਲ ਜਾਵੇਗਾ, ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਭੂਤਨਾਥ ਨੇ ਵਿਚਾਰੇ ਦਯਾ ਰਾਮ ਨੂੰ ਨਿਰਦੋਸ਼ ਮਾਰ ਸੁਟਿਆ ਹੈ।

ਭੂਤ-ਨਹੀਂ ਨਹੀਂ, ਮੇਰੀ ਪਹਿਲੀ ਗੱਲ ਨੂੰ ਛਡੋ ਮੈਂ ਦੂਸਰੀ ਗੱਲ ਚਾਹੁੰਦਾ ਹਾਂ ਅਰਥਾਤ ਇਹ ਕਿ ਜੇ ਤੁਸੀਂ ਚਾਹੋ ਤਾਂ ਲੋਕਾਂ ਨੂੰ ਪਤਾ ਨਾ ਲੱਗ ਸਕੇਗਾ ਕਿ ਦਯਾ ਰਾਮ ਨੂੰ ਭੂਤਨਾਥ ਨੇ ਮਾਰਿਆ ਹੈ।

ਮੈਂ-ਮੈਂ ਇਹ ਕਿਸਤਰਾਂ ਲੁਕਾ ਸਕਦਾ ਹਾਂ ?

ਭੂਤ-ਜੇ ਤੁਸੀਂ ਚਾਹੋ ਤਾਂ ਸਭ ਕੁਛ ਹੋ ਸਕਦਾ।

ਗੱਲ ਕੀ ਭੂਤਨਾਥ ਹੌਲੀ ੨ ਗੱਲਾਂ ਵਧਉਂਦਾ ਹੋਇਆ ਮੇਰੇ ਪੈਰਾਂ ਤੇ ਡਿਗ ਪਿਆ ਅਰ ਆਖਣ ਲੱਗਾ ਕਿ ਜਿਸਤਰਾਂ ਹੋ ਸਕੇ ਮੇਰੀ ਜਾਨ ਬਚਾ ਲਵੋ, ਸਗੋਂ ਏਹੋ ਨਹੀਂ ਇਸਨੇ ਹੋਰ ਭੀ ਬਹੁਤ ਸਾਰੀਆਂ ਗੱਲਾਂ ਆਖ ਕੇ ਮੈਨੂੰ ਲਾਚਾਰ ਕਰ ਦਿੱਤਾ, ਲਾਲਚ ਨਾਲ ਤਾਂ ਨਹੀਂ ਪਰ ਪੁਰਾਣੇ ਲਿਹਾਜ਼ ਨੂੰ ਯਾਦ ਕਰਕੇ ਮੈਂ ਇਸ ਭੇਤ ਨੂੰ ਲੁਕਾ ਰੱਖਣ ਦੀ ਸੌਂਹ ਖਾ ਕੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਬਾਹਰ ਤੁਰ ਪਿਆ ਅਰ ਭੂਤਨਾਥ ਤੇ ਦੋਹਾਂ ਲੋਕਾਂ ਨੂੰ ਓਥੇ ਹੀ ਛੱਡ ਦਿੱਤਾ, ਫੇਰ ਮੈਨੂੰ ਕੁਛ ਪਤਾ ਨਹੀਂ ਲੱਗਾ ਕਿ ਭੂਤਨਾਥ ਨੇ ਓਹਨਾਂ ਲੋਬਾਂ ਨੂੰ ਕੀ ਕੀਤਾ । ਇਤਨਾ ਹਾਲ ਕਹਿ ਕੇ ਦਲੀਪ ਸ਼ਾਹ ਕੁਛ ਚਿਰ ਲਈ ਚੁਪ ਹੋ ਗਿਆ ਅਰ ਓਸ ਨੇ ਇਸ ਨੀਯਤ ਨਾਲ ਭੂਤਨਾਥ ਵੱਲ ਦੇਖਿਆ ਕਿ ਦੇਖੀਏ ਜੋ ਓਹ ਕੁਛ ਬੋਲਦਾ ਹੈ ਕਿ ਨਹੀਂ ਪਰ ਭੂਤਨਾਥ ਤਾਂ ਹਾਉਕੇ ਭਰ ਕੇ ਰੋ ਰਿਹਾ ਸੀ। ਬੜੀ ਔਖਿਆਈ ਨਾਲ ਭੂਤਨਾਥ ਨੇ ਆਪਣੇ ਮਨ ਨੂੰ ਰੋਕਿਆ ਅਰ ਦੁਪੱਟੇ ਨਾਲ ਮੂੰਹ ਪੂੰਝਕੇ ਕਿਹਾ:-ਠੀਕ ਹੈ, ਠੀਕ ਹੈ, ਜੋ ਕੁਛ ਦਲੀਪ ਸ਼ਾਹ ਨੇ ਕਿਹਾ