ਪੰਨਾ:ਚੰਦ੍ਰਕਾਂਤਾ.pdf/3

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(2)

ਭੀ ਦੁਖ ਸਾਗਰ ਵਿਚ ਫਸ ਜਾਂਦੇ ਹਨ ਅਰ ਦੁਸ਼ਟ ਤੇ ਦੁਰਜਨ ਅਨੰਦ ਨਾਲ ਜੀਵਨ ਬਤੀਤ ਕਰਦੇ ਹਨ, ਇਸ ਨੂੰ ਲੋਕ ਨ੍ਹ ਦਸ਼ਾ ਦਾ ਕਾਰਨ ਸਮਝਦੇ ਹਨ | ਪਰ ਨਹੀਂ, ਇਸ ਦੇ ਬਿਨਾਂ ਕੋਈ ਹੋਰ ਕਾਰਨ ਭੀ ਹੈ, ਪ੍ਰਮਾਤਮਾਂ ਦੀ ਦਿਤੀ ਹੋਈ ਬੁਧੀ ਤੇ ਵਿਚਾਰ ਸ਼ਕਤੀ ਦਾ ਅਨਦਰ ਕਰਨ ਵਾਲੇ ਭੀ ਬਹੁਤਾ ਸੰਕਟ ਵਿਚ ਪੈ ਕੇ ਕਈ ਪ੍ਰਕਾਰ ਦੇ ਦੁਖ ਭੋਗਦੇ ਹਨ, ਮੇਰੇ ਕਹਿਣ ਦਾ ਤਾਤ-ਪਰਜ ਇਹ ਹੈ ਕਿ ਇਸ ਵੇਲੇ ਆਪ ਦੇ ਪਾਸ ਹਰ ਪ੍ਰਕਾਰ ਦੇ ਜੀਵ ਆਏ ਹੋਏ ਹਨ, ਹਾਂ ਮੈਂ ਇਹ ਕਹਿਣਾ ਤਾਂ ਭੁੱਲ ਹੀ ਗਿਆ ਕਿ ਇਨ੍ਹਾਂ ਵਿਚ ਓਹ ਲੋਕ ਭੀ ਆਏ ਹੋਏ ਹਨ ਜੋ ਆਪਣੇ ਕੀਤੇ ਦਾ ਨਹੀਂ ਸਗੋਂ ਆਪਣੇ ਕਿਸੇ ਸਨਬੰਧੀ ਦੇ ਕੀਤੇ ਪਾਪਾਂ ਦਾ ਫਲ ਭੋਗ ਚੁਕੇ ਹਨ, ਵਿਚਾਰੀ ਲਛਮੀ ਦੇਵੀ ਵਲ ਹੀ ਦੇਖ ਲਵੋ, ਇਸ ਨੇ ਕਿਸੇ ਦਾ ਕੁਛ ਨਹੀਂ ਵਿਗਾੜਿਆ ਅਤੇ ਹੈਰਾਨੀ ਹੈ ਕਿ ਅਜੇਹੇ ਕਰੜੇ ਦੁਖ ਸਹਾਰ ਕੇ ਭੀ ਇਹ ਬਚ ਏ ਹੈਂ ਅਜੇਹਾ ਕਿਉਂ ਹੋਯਾ ਇਸਦਾ ਉਤਰ ਇਹ ਹੈ ਕਿ ਰਾਜਾ ਗੁਪਾਲ ਸਿੰਘ ਦੇ ਪਿਛੇ, ਜੋ ਬੇਈਮਾਨ ਦੁਸ਼ਟ ਦਰੋਗੇ ਦੇ ਹੱਥ ਵਿਚ ਕਾਠ ਦੀ ਪਤਲੀ ਬਣ ਰਹੇ ਸਨ, ਜਿਨ੍ਹਾਂ ਨੂੰ ਇਸ ਗੱਲ ਦਾ ਕੁਛ ਭੀ ਪਤਾ ਨਹੀਂ ਸੀ ਕਿ ਸਾਡੇ ਘਰ ਵਿਚ ਕੀ ਹੋ ਰਿਹਾ ਹੈ, ਅਤੇ ਓਹਨਾਂ ਦੇ ਕਰਮਚਾਰੀਆਂ ਨੇ ਓਹਨਾਂ ਨੂੰ ਕਿਸ ਜਾਲ ਵਿਚ ਫਸਾ ਰਖਿਆ ਹੈ, ਜਿਸ ਰਾਜੇ ਨੂੰ ਅਪਨੇ ਘਰ ਦੀ ਖਬਰ ਨਹੀਂ ਓਹ ਪਰਜਾ ਦਾ ਕੀ ਭਲਾ ਕਰ ਸਕਦਾ ਹੈ, ਅਜੇਹਾ ਰਾਜਾ ਜੇ ਸੰਕਟ ਵਿਚ ਪੈ ਜਾਵੇ ਤਾਂ ਅਸਚਰਜ ਹੀ ਕੀ ਹੈ ? ਕੇਵਲ ਏਹੋ ਹੀ ਨਹੀਂ ਇਨਾਂ ਦੇ ਦੁਖ ਭੋਗਨ ਦਾ ਇਕ ਹੋਰ ਕੀ ਕਾਰਨ ਹੈ, ਸਿਆਣਿਆਂ ਨੇ ਕਿਹਾ ਹੈ ਕਿ ਇਸ ਅਗੇ ਆਪਣਾ ਭੇਤ ਖੋਹਲਣਾ ਬੁਧਵਾਨਾਂ ਦਾ ਕੰਮ ਨਹੀਂ ਹੈ ਪੰਤੂ ਰਾਜਾ ਗੁਪਾਲ ਸਿੰਘ ਨੇ ਇਸ