ਪੰਨਾ:ਚੰਦ੍ਰਕਾਂਤਾ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੪)

ਆਰੰਭ ਕੀਤਾ:- ਜੇਹਾ ਕਿ ਭੂਤ ਕਿ ਭੂਤ ਨਾਥ ਕਹਿ ਨਾਥ ਕਹਿ ਚੁਕਾ ਹੈ ਬਹੁਤ ਮਿੰਨਤਾਂ ਤਰਲੇ ਕਰਨ ਤੇ ਮੈਂ ਲਾਚਾਰ ਹੋ ਕੇ ਭੂਤ ਨਾਥ ਤੋਂ ਖਿਮਾਂ ਪੱਤਰ ਲਿਖਾ ਕੇ ਛੱਡ ਦਿੱਤਾ ਤੇ ਉਸ ਦੀ ਕਰਤੂਤ ਲੁਕਾਈ ਜਂ ਭੂਤ ਨਾਥ ਨੇ ਦਯਾ ਰਾਮ ਦੀ ਰੱਖਣ ਦਾ ਬਚਨ ਦੇ ਕੇ ਆਪਣੇ ਸਾਥੀਆਂ ਨੂੰ ਲੈ ਕੇ ਮੈਂ ਚਲਾ ਗਿਆ, ਮੇਰੇ ਪਿਛੋਂ ਪਤਾ ਨਹੀਂ ਲੋਥ ਨੂੰ ਕੀ ਕੀਤਾ।

ਓਥੋਂ ਤੁਰ ਕੇ ਮੈਂ ਇੰਦਰ ਦੇਵ ਵੱਲ ਗਿਆ, ਰਸਤੇ ਵਿਚ ਸੋਚਦਾ ਜਾਂਦਾ ਸੀ ਕਿ ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ, ਦਯਾ ਰਾਮ ਦਾ ਸੱਚਾ ਹਾਲ ਇੰਦਰ ਦੇਵ ਨੂੰ ਦੱਸਨਾ ਚਾਹੀਦਾ ਹੈ ਕਿ ਨਹੀਂ, ਛੇਕੜ ਮਨ ਨੇ ਏਹੋ ਕਿਹਾ ਕਿ ਜਦ ਭੂਤ ਨਾਥ ਨਾਲ ਪ੍ਰਣ ਕਰ ਚੁਕਾ ਹਾਂ ਤਾਂ ਇੰਦਰ ਦੇਵ ਤੋਂ ਭੀ ਇਹ ਗੱਲ ਲੁਕਾਉਣੀ ਚਾਹੀਦੀ ਹੈ।

ਜਦ ਮੈਂ ਇੰਦਰ ਦੇਵ ਜੀ ਦੇ ਘਰ ਸੁਖ ਸਾਂਦ ਪੁੱਛਨ ਦੇ ਪਿਛੋਂ ਦਯਾ ਰਾਮ ਦਾ ਸੱਚੀ ਗੱਲ ਲੁਕਾ ਕੇ ਉੱਤਰ ਦਿੱਤਾ ਕਿ ਜੋ ਸੀ ਓਹ ਠੀਕ ਸੀ ਕਿ ਰਾਜ ਸਿੰਘ ਨੇ ਹੀ ਦਯਾ ਰਾਮ ਨਾਲ ਇਹ ਹਾਲ ਕੀਤਾ ਸੀ ਅਰ ਦਯਾ ਰਾਮ ਰਾਜ ਸਿੰਘ ਦੇ ਘਰ ਹੀ ਸੀ ਪਰ ਸ਼ੋਕ ਕਿ ਅਸੀਂ ਉਸ ਨੂੰ ਛੁਡਾ ਨਾ ਸਕੇ ਅਰ ਓਹ ਜਾਨੋਂ ਮਾਰਿਆ ਗਿਆ।

ਇੰਦਰ ਦੇਵ–(ਬਕ ਕੇ) ਹੈਂ ਦਯਾ ਰਾਮ ਜੀ ਮਾਰੇ ਗਏ!

ਮੈਂ-ਜੀ ਹਾਂ, ਇਸ ਗੱਲ ਦੀ ਖਬਰ ਭੂਤ ਨਾਥ ਨੂੰ ਭੀ ਲੱਗ ਚੁਕੀ ਸੀ, ਮੈਥੋਂ ਪਹਿਲਾਂ ਹੀ ਭੂਤ ਨਾਥ ਰਾਜ ਸਿੰਘ ਦੇ ਘਰ ਜਿਥੇ ਦਯਾ ਰਾਮ ਕੈਦ ਸੀ ਪਹੁੰਚ ਗਿਆ ਅਰ ਉਸ ਨੇ ਆਪਣੇ ਸਾਹਮਣੇ ਦਯਾ ਰਾਮ ਦੀ ਲੋਥ ਵੇਖੀ, ਜਿਸ ਨੂੰ ਕੁਛ ਹੀ