ਪੰਨਾ:ਚੰਦ੍ਰਕਾਂਤਾ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੭)

ਦਲੀਪ—ਨਹੀਂ, ਉਸ ਦਾ ਦੱਸਣਾ ਬਹੁਤ ਜ਼ਰੂਰੀ ਤੂੰ ਨਹੀਂ ਜਾਣਦਾ ਕਿ ਉਸ ਨੂੰ ਸੁਨਣ ਲਈ ਕਮਲਾ ਦੀ ਮਾਂ ਅਰਥਾਤ ਤੇਰੀ ਇਸਤ੍ਰੀ ਏਥੇ ਆਈ ਹੋਈ ਹੈ?

ਭੂਤ-ਠੀਕ ਹੈ ਪਰ ਹਾਇ! ਮੈਂ ਕੇਹਾ ਅਭਾਗਾ ਹਾਂ ਜੋ ਇਤਨਾ ਹੋਣ ਤੇ ਭੀ

ਇੰਦਰ ਦੇਵ-ਹੱਛਾ ਜਾਣ ਦਿਓ, ਭੂਤ ਨਾਥ ! ਜੇ ਤੈਨੂੰ ਇਸ ਗੱਲ ਦਾ ਸੰਦੇਹ ਹੈ ਕਿ ਦਲੀਪ ਸ਼ਾਹ ਕੁਛ ਲੂਣ ਮਿਰਚ ਲਾ ਕੇ ਗੱਲਾਂ ਕਰੇਗਾ ਤਾਂ ਮੈਂ ਦਲੀਪ ਸ਼ਾਹ ਨੂੰ ਹਟਾ ਦੇਂਦਾ ਹਾਂ ਅਰ ਤੇਰੇ ਹੱਥ ਦੀ ਲਿਖੀ ਹੋਈ ਜੀਵਣੀ ਕਿਸੇ ਨੂੰ ਪੜ੍ਹਨ ਲਈ ਦੇਂਦਾ ਹਾਂ ਜੋ ਓਸ ਸੰਦੂਕੜੀ ਵਿਚ ਬੰਦ ਹੈ।

ਇਹ ਕਹਿ ਕੇ ਇੰਦਰ ਦੇਵ ਨੇ ਓਹ ਸੰਦੂਕੜੀ ਕੱਢੀ ਜਿਸ ਦੀ ਭੂਤ ਨਾਥ ਦਾ ਕਲੇਜਾ ਕੰਬਦਾ ਸੀ।

ਇਕ ਵਾਰੀ ਤਾਂ ਉਸ ਸੰਦੂਕੜੀ ਨੂੰ ਵੇਖ ਕੇ ਭੂਤ ਨਾਥ ਕੰਬ ਗਿਆ ਪਰ ਫੇਰ ਓਸ ਨੇ ਆਪਣਾ ਆਪ ਸੰਭਾਲ ਕੇ ਇੰਦਰ ਦੇਵ ਨੂੰ ਕਿਹਾ:-ਹਾਂ ਹਾਂ ਆਪ ਕਿਰਪਾ ਕਰਕੇ ਮੇਰੀ ਸੰਦੂਕੜੀ ਮੇਰੇ ਹਵਾਲੇ ਕਰ ਦੇਵੋ ਕਿਉਂਕਿ ਇਹ ਮੇਰੀ ਚੀਜ਼ ਹੈ ਅਰ ਮੈਂ ਇਸ ਨੂੰ ਲੈਣ ਦਾ ਅਧਿਕਾਰ ਰੱਖਦਾ ਹਾਂ। ਭਾਵੇਂ ਕਈ ਕਾਰਨ ਅਜੇਹੇ ਹੋ ਗਏ ਹਨ ਜਿਸ ਕਰਕੇ ਆਪ ਕਹੋਗੇ ਕਿ ਇਹ ਸੰਦੂਕੜੀ ਤੈਨੂੰ ਨਹੀਂ ਮਿਲ ਸਕਦੀ ਪਰ ਫੇਰ ਭੀ ਮੈਂ ਇਸੇ ਵੇਲੇ ਇਹ ਲੈ ਸਕਦਾ ਹਾਂ ਕਿਉਂਕਿ “ਦੇਵੀ ਸਿੰਘ ਜੀ ਮੇਰੇ ਨਾਲ ਪ੍ਰਤੱਯਾ ਕਰ ਚੁਕੇ ਹਨ ਕਿ ਇਹ ਸੰਦੂਕੜੀ ਬੰਦ ਦੀ ਬੰਦ ਤੈਨੂੰ ਦੁਆ ਦੇਵਾਂਗੇ” ਸੋ ਦੇਵੀ ਸਿੰਘ ਜੀ ਦੀ ਪ੍ਰਤੱਗੜਾ ਝੂਠੀ ਨਹੀਂ ਹੋ ਸਕਦੀ, ਇਹ ਕਹਿ ਕੇ ਭੂਤ ਨਾਥ ਨੇ ਦੇਵੀ ਸਿੰਘ ਵੱਲ ਦੇਖਿਆ।

ਦੇਵੀ ਸਿੰਘ-(ਮਹਾਰਾਜ ਨੂੰ) ਮੈਂ ਇਸ ਦੇ ਨਾਲ ਇਹ