ਪੰਨਾ:ਚੰਦ੍ਰਕਾਂਤਾ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੯)

ਆਖਣਾ ਜੀਵਨ ਬ੍ਰਿਤਾਂਤ ਕਹਾਂਗਾ ਸਭ ਸੱਚ ਕਹਾਂਗਾ।

ਇਹ ਕਹਿ ਕੇ ਭੂਤ ਨਾਥ ਨੇ ਓਹ ਸੰਦੂਕੜੀ ਆਪਣੇ ਝੋਲੇ ਵਿਚ ਰੱਖ ਲਈ ਤੇ ਫੇਰ ਹੱਥ ਜੋੜ ਕੇ ਮਹਾਰਾਜ ਨੂੰ ਆਖਿਆ ਕੇ ਮਹਾਰਾਜ ! ਮੈਂ ਪ੍ਰਣ ਕਰ ਚੁਕਾ ਹਾਂ ਕਿ ਆਪਣਾ ਹਾਲ ਸੱਚ ਸੱਚ ਦੱਸਾਂਗਾ ਪਰੰਤੂ ਮੇਰਾ ਹਾਲ ਬਹੁਤ ਹੀ ਵੱਡਾ ਤੇ ਸ਼ੌਕ ਤੇ ਦੁਖ ਨਾਲ ਭਰਿਆ ਹੋਇਆ ਹੈ, ਮੇਰੇ ਪਰਮ ਪਿਆਰੇ ਮਿੱਤ੍ਰ ਇੰਦਰ ਦੇਵ ਜੀ ਜਿਨ੍ਹਾਂ ਨੇ ਮੇਰੇ ਸਭ ਅਪ੍ਰਾਧ ਖਿਮਾਂ ਕਰ ਦਿਤੇ ਹਨ, ਆਖਦੇ ਹਨ ਕਿ ਤੇਰੀ ਜੀਵਣੀ ਨਾਲ ਲੋਕਾਂ ਦਾ ਭਲਾ ਹੋਵੇਗਾ ਅਰ ਵਾਸਤਵ ਵਿਚ ਇਹ ਗੱਲ ਭੀ ਠੀਕ ਹੈ, ਕਈ ਔਕੜਾਂ ਦਾ ਧਿਆਨ ਕਰਕੇ ਮੈਂ ਮਹਾਰਾਜ ਤੋਂ ਇਕ ਮਹੀਨੇ ਦੀ ਮੋਹਲਤ ਮੰਗਦਾ ਹਾਂ, ਇਤਨੇ ਦਿਨਾਂ ਵਿਚ ਮੈਂ ਆਪਣਾ ਸਾਰਾ ਹਾਲ ਜੀਵਨ ਬ੍ਰਿਤਾਂਤ ਪੁਸਤਕ ਦੇ ਰੂਪ ਵਿਚ ਲਿਖ ਕੇ ਪੇਸ਼ ਕਰਾਂਗਾ, ਆਸ਼ਾ ਹੈ ਕਿ ਮਹਾਰਾਜ ਉਸਨੂੰ ਸੁਣ ਕੇ ਯਾਦਗਾਰ ਵਾਂਗ ਆਪਣੇ ਖਜ਼ਾਨੇ ਵਿਚ ਰੱਖਣ ਦੀ ਆਗਯਾ ਦੇਣਗੇ।ਇਕ ਮਹੀਨੇ ਦੇ ਅੰਦਰ ਮੈਨੂੰ ਸਭ ਪਿਛਲੀਆਂ ਗੱਲਾਂ ਯਾਦ ਕਰਕੇ ਲਿਖਨ ਦਾ ਸਮਾਂ ਮਿਲ ਜਾਵੇਗਾ ਅਰ ਮੈਂ ਓਹਨਾਂ ਲੋਕਾਂ ਨੂੰ ਭੀ ਮਿਲ ਕੇ ਹਾਲ ਚਾਲ ਪੁਛ ਲਵਾਂਗਾ ਜਿਨ੍ਹਾਂ ਦੇ ਕਦੇ ਮਿਲਨ ਦੀ ਆਸ਼ਾ ਨਹੀਂ ਸੀ, ਮੇਰੀ ਨਿਰ-ਅਪਰਾਧ ਇਸਤ੍ਰੀ ਤੇ ਓਹ ਲੋਕ ਜੋ ਦੋਹਾਂ ਕੁਮਾਰਾਂ ਦੀ ਕ੍ਰਿਪਾ ਨਾਲ ਤਲਿਸਮ ਵਿਚੋਂ ਛੁਟ ਕੇ ਆ ਗਏ ਹਨ ਤੇ ਜਿਨ੍ਹਾਂ ਨੂੰ ਮੈਂ ਆਪਣਾ ਵੈਰੀ ਸਮਝਦਾ ਸਾਂ ਤੇ ਹੁਣ ਆਪ ਦੇ ਪ੍ਰਤਾਪ ਨਾਲ ਓਹਨਾਂ ਨੇ ਭੀ ਮੇਰੇ ਅਪਰਾਧ ਖਿਮਾਂ ਕਰ ਦਿਤੇ ਹਨ।

ਇਹ ਕਹਿ ਕੇ ਭੂਤ ਨਾਥ ਨੇ ਇੰਦਰ ਦੇਵ ਤੇ ਰਾਜਾ ਗੋਪਾਲ ਸਿੰਘ, ਦੋਹਾਂ ਕੁਮਾਰਾਂ ਅਰ ਦਲੀਪ ਸ਼ਾਹ ਆਦਿਕ ਵੱਲ ਦੇਖਿਆ, ਪਰ ਤੁਰਤ ਹੀ ਮਲੂਮ ਕਰ ਲਿਆ ਕਿ ਮੇਰੀ ਬੇਨਤੀ ਪ੍ਰਵਾਨ ਹੋ ਹੀ