ਪੰਨਾ:ਚੰਦ੍ਰਕਾਂਤਾ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੧)

ਚੁਕੇ ਹਾਂ, ਇਹਸੋਚ ਕੇ ਕੁਮਾਰਾਂ ਦੀ ਆਗਯਾ ਨਾਲ ਅਸਾਂ ਭੂਤ ਨਾਥ ਦੇ ਅਪਰਾਧ ਖਿਮਾਂ ਕਰ ਦਿਤੇ ਹਨ ਅਰ ਕੌਰ ਸਾਹਿਬ ਦੇ ਸਾਹਮਣੇ ਪ੍ਰਤਯਾ ਕਰ ਚੁਕੇ ਹਾਂ ਕਿ “ਹੁਣ ਭੂਤ ਨਾਥ ਨੂੰ ਵੈਰ ਦੀ ਨਜ਼ਰ ਨਾਲ ਨਹੀਂ ਵੇਖਾਂਗੇ?

ਸੁਰੇ ਦ੍ ਠੀਕ ਹੈ ਐਸਾ ਹੀ ਹੋਣਾ ਦ੍ਚਾ ਹੀਏ, ਬਹੁਤ ਕੁਛ ਸੋਚ ਕੇ ਅਰ ਇਸ ਦੇ ਕੰਮਾਂ ਤੇ ਧਿਆਨ ਕਰਕੇ ਅਸਾਂ ਇਸ ਦੇ ਅਪਰਾਧ ਖਿਮਾਂ ਕੀਤੇ ਤੇ ਆਪਣਾ ਅੱਯਾਰ ਬਣਾ ਲਿਆ ਹੈ, ਆਸ਼ਾ ਹੈ ਕਿ ਹੁਣ ਤੁਸੀਂ ਸਾਰੇ ਹੀ ਇਸ ਨੂੰ ਆਪਣਿਆਂ ਵਾਂਗ ਵੇਖੋਗੇ ਤੇ ਪਿਛਲੀਆਂ ਗੱਲਾਂ ਭੁੱਲ ਜਾਓਗੇ।

ਦਲੀਪ-ਅਸੀਂ ਪ੍ਰਤੱਗੜਾ ਕਰਦੇ ਹਾਂ ਕਿ ਮਹਾਰਾਜ ਦੀ ਆਯਾ ਦੇ ਵਿਰੁੱਧ ਕਦੇ ਨਹੀਂ ਕਰਾਂਗੇ।

ਮਹਾਰਾਜ (ਦਲੀਪ ਸ਼ਾਹ ਦੇ ਸਾਥੀਆਂ ਨੂੰ ਤੁਹਾਡੇ ਮੂੰਹੋਂ ਭੀ ਅਸੀਂ ਏਹੋ ਸੁਨਣਾ ਚਾਹੁੰਦੇ ਹਾਂ।

ਦਲੀਪ ਸ਼ਾਹ ਦਾ ਸਾਥੀ-ਮੇਰੀ ਭੀ ਏਹੋ ਪ੍ਰਤੱੜਾ ਹੈ ਅਰ ਮੇਰੀ ਪਰਮਾਤਮਾ ਅਗੇ ਪ੍ਰਾਰਥਨਾ ਹੈ ਕਿ ਓਹ ਮੇਰੇ ਮਨੋਂ ਵੈਰ ਵਿਰੋਧ ਕਿ ਕੱਢਕੇ ਭੂਤ ਨਾਥ ਦਾ ਅਤੁੱਟ ਪ੍ਰੇਮ ਭਰ ਦੇਵੇ।

ਮਹਾਰਾਜ-ਸ਼ਾਬਾਸ਼ ! ਸ਼ਾਬਾਸ਼ !!

ਅਰਜਨ—ਕੌਰ ਸਾਹਿਬ ਦੇ ਸਾਹਮਣੇ ਮੈਂ ਜੋ ਕੁਛ ਪ੍ਰਤੱਗੜਾ ਕਰ ਚੁਕਾ ਹਾਂ ਓਹ ਮਹਾਰਾਜ ਸੁਣ ਹੀ ਚੁਕੇ ਹਨ, ਹੁਣ ਫੇਰ ਮਹਾਰਾਜ ਦੇ ਸਾਹਮਣੇ ਸੌਂਹ ਖਾ ਕੇ ਆਖਦਾ ਹਾਂ ਕਿ ਸੁਪਨੇ ਵਿਚ ਭੀ ਭੂਤ ਨਾਥ ਨਾਲ ਵੈਰ ਦਾ ਧਿਆਨ ਆਉਣ ਤੇ ਮੈਂ ਆਪਣੇ ਆਪ ਨੂੰ ਪਾਪੀ ਸਮਝਾਂਗਾ।

ਇਹ ਕਹਿ ਕੇ ਅਰਜਨ ਸਿੰਘ ਨੇ ਓਹ ਮੂਰਤ ਜੋ ਉਸ ਦੇ ਹੱਥ ਵਿਚ ਸੀ ਪਾੜ ਸੁਣੀ ਅਰ ਟੋਟੇ ੨ ਕਰਕੇ ਭੂਤਨਾਥ ਦੇ ਅਗੇ