ਪੰਨਾ:ਚੰਦ੍ਰਕਾਂਤਾ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੨)

ਸੁਟ ਦਿੱਤੀ ਅਰ ਫੇਰ ਮਹਾਰਾਜ ਨੂੰ ਕਿਹਾ ਜੇ ਆਯਾ ਹੋਵੇ ਤਾਂ ਅਸੀਂ ਜੱਫੀਆਂ ਪਾ ਕੇ ਮਿਲ ਲਈਏ।

ਮਹਾਰਾਜ-ਇਹੋ ਗੱਲ ਅਸੀਂ ਆਪ ਆਖਣ ਲੱਗੇ ਸੀ। ਇਹ ਸੁਣਦਿਆਂ ਹੀ ਦਲੀਪ ਸ਼ਾਹ (ਦੋਵੇਂ, ਅਰਜਨ ਤੇ ਭੂਤ ਨਾਥ ਜੱਫੀਆਂ ਪਾ ਕੇ ਮਿਲੇ ਅਰ ਫੇਰ ਮਹਾਰਾਜ ਦੀ ਆਯਾ ਅਨੁਸਾਰ ਇਕੋ ਥਾਂ ਬੈਠ ਗਏ ।

ਭੂਤ ਨਾਥ-(ਦੂਸਰ ਦਲੀਪ ਸ਼ਾਹ ਤੇ ਅਰਜਨ ਵੱਲ ਦੇਖ ਕੇ) ਕਿਰਪਾ ਕਰਕੇ ਆਪ ਮੇਰੇ ਮਨ ਦਾ ਸੰਸਾ ਨਵਿਰਤ ਕਰੋ ਅਰੁ ਦਸੋ ਕਿ ਆਪ ਵਿਚੋਂ ਵਾਸਤਵ ਵਿਚ ਅਰਜਨ ਸਿੰਘ ਕੌਣ ਹੈ ? ਜਦ ਮੈਂ ਦਲੀਪ ਸ਼ਾਹ ਨੂੰ ਬੇਹੋਸ਼ ਕਰਕੇ ਉਸ ਘਾਟੀ ਵਿਚ ਲੈ ਗਿਆ ਸੀ* ਤਦ ਤੁਹਾਡੇ ਦੋਹਾਂ ਵਿਚੋਂ ਕੌਣ ਪਹੁੰਚ ਕੇ ਦਲੀਪ ਸ਼ਾਹ ਬਣਿਆਂ ਸੀ ?

ਦੂਸਰਾ ਦਲੀਪ-(ਹੱਸ ਕੇ) ਉਸ ਦਿਨ ਮੈਂ ਹੀ ਤੁਹਾਡੇ ਪਾਸ ਪਹੁੰਚਾ ਸੀ, ਸੰਜੋਗ ਨਾਲ ਉਸ ਦਿਨ ਮੈਂ ਹੀ ਅਰਜਨ ਸਿੰਘ ਦੀ ਸੂਰਤ ਬਣਾ ਕੇ ਬਾਹਰ ਫਿਰ ਰਿਹਾ ਸੀ ਅਰ ਜਦ ਤੁਸੀਂ ਦਲੀਪਸ਼ਾਹ ਧੋਖਾ ਦੇ ਕੇ ਲੈ ਗਏ ਤਾਂ ਮੈਂ ਹੀ ਪਿੱਛਾ ਕੀਤਾ ਸੀ । ਅੱਜ ਕੇਵਲ ਧੋਖਾ ਦੇਣ ਲਈ ਅਰਜਨ ਸਿੰਘ ਦੇ ਹੁੰਦਿਆਂ ਭੀ ਅਰਜਨ ਸਿੰਘ ਬਣਕੇ ਦਲੀਪ ਸ਼ਾਹ ਦੇ ਨਾਲ ਆਇਆ ਹਾਂ।

ਇਹ ਕਹਿ ਕੇ ਦੂਸਰੇ ਦਲੀਪ ਸ਼ਾਹ ਨੇ ਗਿੱਲਾ ਤੌਲੀਆ ਕੱਢ ਕੇ ਆਪਣਾ ਮੂੰਹ ਪੂੰਝ ਸੁਟਿਆ ਜਿਸ ਨਾਲ ਉਹ ਰੰਗ ਉਤਰ ਗਿਆ ਜੋ ਥੋੜੇ ਚਿਰ ਵਾਸਤੇ ਲਾਇਆ ਹੋਇਆ ਸੀ।

ਚੇਹਰਾ ਸਾਫ ਹੁੰਦਿਆਂ ਹੀ ਉਸ ਸੂਰਤ ਨੇ ਰਾਜਾਗੋਪਾਲ ਸਿੰਘ ਨੂੰ ਹੈਰਾਨ ਕਰ ਦਿੱਤਾ ਅਰ ਓਹ ਇਹ ਕਹਿੰਦੇ ਹੋਏ ਉਸਦੇ ਦੇਖੋ ਮੰਤਤ ਭਾਗ ੨੦ ਕਾਂਡ ੧੨