ਪੰਨਾ:ਚੰਦ੍ਰਕਾਂਤਾ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੫)

ਦੇਵੀ ਸਿੰਘ ਦੀ ਗੱਲ ਸੁਣਕੇ ਫੇਰ ਸਾਰੇ ਹੱਸ ਪਏ।

ਤੇਜ- ਭੂਤ ਨਾਥ ਨੂੰ) ਭੂਤ ਨਾਥ ! ਅੱਜ ਤੁਹਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਹੋਰ ਗੱਲਾਂ ਦੇ ਨਾਲ ਤੁਹਾਡੀ ਨੇਕ ਤੇ ਸਤਿਵੰਤੀ ਇਸਤ੍ਰੀ ਭੀ ਤੁਹਾਨੂੰ ਮਿਲ ਗਈ ਹੈ, ਜਿਸ ਨੂੰ ਤੁਸੀਂ ਮੋਈ ਹੋਈ ਸਮਝਦੇ ਸੀ ਅਰ ਤੁਹਾਡਾ ਪੁੱਤਰ ਹਰਨਾਮ ਸਿੰਘ ਭੀ ਤੁਹਾਡੇ ਪਾਸ ਬੈਠਾ ਹੋਇਆ ਦਿਸਦਾ ਹੈ ਜੋ ਬਹੁਤ ਚਿਰ ਤੋਂ ਗੁੰਮ ਸੀ ਅਤੇ ਜਿਸ ਦੇ ਵਾਸਤੇ ਵਿਚਾਰੀ ਕਮਲਾ ਬਹੁਤ ਵਿਆਕੁਲ ਹੋ ਰਹੀ ਸੀ। ਜਦ ਓਹ ਹਰਨਾਮ ਸਿੰਘ ਦਾ ਹਾਲ ਸੁਣੇਗੀ ਤਾਂ ਬਹੁਤ ਪ੍ਰਸੰਨ ਹੋਵੇਗੀ ।

ਭੂਤ-ਠੀਕ ਹੈ ਪਰ ਮੈਂ ਹਰਨਾਮ ਸਿੰਘ ਦੇ ਪਾਸ ਇਕ ਸੰਦੂਕੜੀ ਵੇਖ ਕੇ ਡਰਦਾ ਹਾਂ ਅਰ ਸੋਚਦਾ ਹਾਂ ਕਿ ਕਿਤੇ ਓਹ ਭੀ ਮੇਰੇ ਵਾਸਤੇ ਕੋਈ ਦੁਖਦਾਈ ਮਸਾਲਾ ਲੈ ਕੇ ਨਾ ਆਇਆ ਹੋਵੇ।

ਇੰਦਰ ਦੇਵ—(ਹੱਸ ਕੇ) ਭੂਤਨਾਥ ਹੁਣ ਤੂੰ ਆਪਣੇ ਮਨ ਨੂੰ ਚਿੰਤਾ ਵਿਚ ਨਾ ਪਾ ਜੋ ਹੋਣਾ ਸੀ ਸੋ ਹੋ ਗਿਆ ਤੇ ਪੱਕਾ ਮਹਾਰਾਜ ਦਾ ਅੱਯਾਰ ਹੋ ਗਿਆ ਹੈਂ, ਹੁਣ ਕਿਸੇ ਦੀ ਕੀ ਮਜਾਲ ਹੈ ਕਿ ਤੈਨੂੰ ਕੁਛ ਦੁਖ ਦੇ ਸਕੇ ਅਤੇ ਮਹਾਰਾਜ ਭੀ ਹੁਣ ਤੇਰੇ ਵਲੋਂ ਕਿਸੇ ਦੀ ਕੋਈ ਚੁਗਲੀ ਨਹੀਂ ਸੁਨਣਗੇ, ਹਰਨਾਮ ਸਿੰਘ ਤਾਂ ਤੇਰਾ ਪੁਤਰ ਹੀ ਹੈ ਓਹ ਤੇਰੇ ਨਾਲ ਕੀ ਬੁਰਿਆਈ ਕਰੇਗਾ।

ਓਸੇ ਵੇਲੇ ਮਹਾਰਾਜ ਸੁਰੇਂਦ੍ਰ ਸਿੰਘ ਨੇ ਜੀਤ ਸਿੰਘ ਵੱਲ ਦੇਖ ਕੇ ਕੁਛ ਸੈਨਤ ਕੀਤੀ 'ਅਰ ਜੀਤ ਸਿੰਘ ਨੇ ਇੰਦਰ ਦੇਵ ਨੂੰ ਕਿਹਾ:-ਭੂਤ ਨਾਥ ਦਾ ਤਾਂ ਨਿਬੇੜਾ ਹੋ ਗਿਆ ਹੁਣ ਇਸ ਵੱਲੋਂ ਕੋਈ ਗੱਲ ਮਹਾਰਾਜ ਨਹੀਂ ਸੁਨਣਾ ਚਾਹੁੰਦੇ, ਭੂਤ ਨਾਥ ਨੇ ਪ੍ਰਤੱਯਾ ਕੀਤੀ ਹੈ ਕਿ ਆਪਣੀ ਵਿਦ੍ਯਾ ਲਿਖ ਕੇ ਮਹਾਰਾਜ ਦੇ ਪੇਸ਼ ਕਰਾਂਗਾ, ਬਾਕੀ ਰਹਿ ਗਏ ਭਰਤ ਸਿੰਘ ਅਰਜਨ ਸਿੰਘ