ਪੰਨਾ:ਚੰਦ੍ਰਕਾਂਤਾ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੬)

ਦਲੀਪ ਸ਼ਾਹ ਤੇ ਕਮਲਾ ਦੀ ਮਾਂ, ਇਨ੍ਹਾਂ ਤੇ ਜੋ ਬਿਪਤਾ ਪਈਆਂ ਹਨ ਓਹ ਮਹਾਰਾਜ ਸੁਨਣਾ ਚਾਹੁੰਦੇ ਹਨ, ਪਰ ਹੁਣ ਨਹੀਂ ਕਿਉਂਕਿ ਹੁਣ ਬਹੁਤ ਸਮਾਂ ਹੋ ਗਿਆ ਹੈ, ਹੁਣ ਮਹਾਰਾਜ ਆਰਾਮ ਕਰਨਗੇ, ਹੁਣ ਦਰਬਾਰ ਸਮਾਪਤ ਹੋਵੇਗਾ ਜਿਸ ਕਰਕੇ ਸਭ ਲੋਕ ਆਪਸ ਵਿਚ ਮਿਲ ਕੇ ਦਿਲ ਦੀ ਮੈਲ ਕੱਢ ਲੈਣਗੇ, ਕਿਸੇ ਨੂੰ ਇਕ ਦੂਸਰੇ ਤੋਂ ਕੋਈ ਸੰਗ ਨਹੀਂ ਕਰਨੀ ਚਾਹੀਦੀ।

ਇੰਦਰ ਦੇਵ-(ਹੱਥ ਜੋੜ ਕੇ) ਜੋ ਆਯਾ !

ਦਰਬਾਰ ਸਮਾਪਤ ਹੋਇਆ, ਮਹਾਰਾਜ ਇਕ ਕਮਰੇ ਵਿਚ ਆਰਾਮ ਕਰਨ ਲਈ ਚਲੇ ਗਏ, ਫੇਰ ਸਭ ਜਣੇ ਉੱਠ ਕੇ ਆਪੋ ਆਪਣੇ ਟਿਕਾਣੇ ਚਲੇ ਗਏ ਜਿਹਾ ਕਿ ਇੰਦਰ ਦੇਵ ਨੇ ਪ੍ਰਬੰਧ ਕੀਤਾ ਹੋਇਆ ਸੀ, ਕਈ ਆਦਮੀ ਜੋ ਆਰਾਮ ਕਰਨਾ ਨਹੀਂ ਚਾਹੁੰਦੇ ਸਨ ਬਗੀਚੇ ਵੱਲ ਚਲੇ ਗਏ।

ਦੂਸਰਾ ਕਾਂਡ

ਇਕ ਸੋਹਣੇ ਸੁਨੈਹਰੀ ਪਾਵਿਆਂ ਵਾਲੇ ਪਲੰਘ ਤੇ ਲੇਟੇ ਹੋਏ ਮਹਾਰਾਜ ਸੁਰੇਂਦ੍ਰ ਸਿੰਘ ਪਾਨ ਚੱਬ ਰਹੇ ਹਨ, ਅੱਯਾਰਾਂ ਦੇ ਸਿਰਤਾਜ ਜੀਤ ਸਿੰਘ ਜੀ ਪਲੰਘ ਦੇ ਪਾਸ ਹੀ ਫਰਸ਼ ਤੇ ਬੈਠੇ ਹੋਏ ਹੌਲੀ ੨ ਗੱਲ ਕਰ ਰਹੇ ਹਨ ।

ਮਹਾਰਾਜ-ਇੰਦਰ ਦੇਵ ਦੀ ਇਹ ਥਾਂ ਬੜੀ ਸੁੰਦਰ ਤੇ ਰਮਣੀਕ ਹੈ, ਏਥੋਂ ਤਾਂ ਜਾਣ ਨੂੰ ਮਨ ਚਾਹੁੰਦਾ ਹੀ ਨਹੀਂ।

ਜੀਤ-ਠੀਕ ਹੈ, ਇਸ ਅਸਥਾਨ ਦੀ ਤਰਾਂ ਇੰਦਰ ਦੇਵ ਦਾ ਵਰਤਾਓ ਭੀ ਮਨ ਪ੍ਰਸੰਨ ਕਰਦਾ ਹੈ, ਪਰ ਮੇਰੀ ਮਰਜ਼ੀ ਹੈ ਕਿ ਏਥੋਂ ਬਹੁਤ ਹੀ ਛੇਤੀ ਮੁੜਕੇ ਚਲਨਾ ਚਾਹੀਦਾ ਹੈ।

ਮਹਾਰਾਜ- ਅਸਾਡੀ ਭੀ ਏਹੋ ਸਲਾਹ ਹੈ, ਇਨ੍ਹਾਂ ਲੋਕਾਂ ਦੀ