ਪੰਨਾ:ਚੰਦ੍ਰਕਾਂਤਾ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੮)

ਜੀਤ-ਜੀ ਹਾਂ, ਵਾਸਤਵ ਵਿਚ ਸਾਨੂੰ ਏਹੋ ਕਰਨਾ ਪਵੇਗ ਕਿਉਂਕਿ ਇਹਨਾਂ ਦੀ ਕਹਾਣੀ ਦਰੋਗਾ ਜੈਪਾਲ ਆਦਿਕ ਕੈਦੀਆਂ ਨਾਲ ਸੰਬੰਧ ਰੱਖਦੀ ਹੈ, ਇਹਨਾਂ ਲੋਕਾਂ ਦੇ ਕਥਨ ਤੇ ਹੀ ਓਹ ਮੁਕੱਦਮਾ ਨਿਰਭਰ ਰੱਖਦਾ ਹੈ ਅਰ ਇਹੋ ਓਹਨਾਂ ਕੈਦੀਆਂ ਨੂੰ ਨਿਰਤ ਕਰਨਗੇ ।

ਮਹਾਰਾਜ-ਨਿਰਮੰਦੇਹ | ਇਸ ਦੇ ਬਿਨਾਂ ਕੈਦੀਆਂ ਨੇ ਸਾਨੂੰ ਅਤੇ ਸਾਡੇ ਸਹਾਇਕਾਂ ਨੂੰ ਬਹੁਤ ਦੁਖ ਦਿਤੇ ਹਨ ਅਰ ਦੋਹਾਂ ਕੁਮਾਰਾਂ ਦੇ ਵਿਆਹਾਂ ਵਿਚ ਬੜੇ ੨ ਵਿਘਨ ਪਾਏ ਹਨ ਸੋ ਉਨ੍ਹਾਂ ਦੁਸ਼ਟ ਕੈਦੀਆਂ ਨੂੰ ਕੁਮਾਰਾਂ ਦੇ ਵਿਆਹ ਦਾ ਜਲਸਾ ਭੀ ਵਿਖਾ ਦੇਣਾ ਚਾਹੀਦਾ ਹੈ ਅਰ ਓਹ ਆਪਣੀ ਅੱਖੀਂ ਵੇਖ ਲੈਣ ਕਿ ਜਿਨ੍ਹਾਂ ਕੰਮਾਂ ਵਿਚ ਓਹ ਵਿਘਨਕਾਰੀ ਹੋ ਰਹੇ ਸਨ ਓਹ ਕਿਸਤਰੀ ਖੁਸ਼ੀ ਹੋ ਰਹੇ ਹਨ, ਇਸ ਦੇ ਪਿਛੋਂ ਓਹਨਾਂ ਨੂੰ ਦੰਡ ਦੇਣਾ ਚਾਹੀਏ ਸ਼ੋਕ ! ਕਿ ਮਾਯਾ ਰਾਣੀ ਅਤੇ ਮਾਧਵੀ ਜਮਾਨੀਆਂ ਵਿਚ ਹੀ ਮਾਰੀਆਂ ਗਈਆਂ ਨਹੀਂ ਤਾਂ ਓਹ ਭੀ ਦੇਖ ਲੈਂਦੀਆਂ ਕਿ

ਜੀਤ-ਓਹਨਾਂ ਦੇ ਭਾਗਾਂ ਵਿਚ ਹੀ ਏਹੋ ਲਿਖਿਆ ਸੀ ।

ਮਹਾਰਾਜ-ਹੱਛਾ ਇਕ ਗੱਲ ਹੋਰ ਸੋਚਨੀ ਚਾਹੀਏ।

ਜੀਤ-ਆਜਾ

ਮਹਾਰਾਜ-ਭੂਤ ਨਾਥ ਆਦਿਕਾਂ ਨੂੰ ਸਮਾਂ ਦੇਣਾ ਚਾਹੀਦਾ ਹੈ ਕਿ ਓਹ ਆਪਣੇ ਸਨਬੰਧੀਆਂ ਨੂੰ ਮਿਲ ਕੇ ਮਨ ਦੇ ਸੰਸੇ ਨਵਿਰਤ ਕਰ ਲੈਣ, ਅਸੀਂ ਤਾਂ ਓਹਨਾਂ ਦਾ ਹਾਲ ਓਥੇ ਚੱਲ ਕੇ ਸੁਣਾਂਗੇ।

ਜੀਤ-ਬਹੁਤ ਹੱਛਾ ਕਹਿ ਕੇ ਉੱਠ ਕੇ ਕਮਰੇ ਦੇ ਬਾਹਰ ਚਲੇ ਗਏ।