ਪੰਨਾ:ਚੰਦ੍ਰਕਾਂਤਾ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੯)

ਤੀਸਰਾ ਕਾਂਡ

ਇੰਦਰ ਦੇਵ ਦੇ ਸ੍ਵਰਗ ਵਰਗੇ ਇਸ ਅਸਥਾਨ ਵਿਚ ਬੰਗਲੇ ਤੋਂ ਪਰੇ ਹਟ ਕੇ ਕੁਛ ਦੂਰ ਇਕ ਬੜਾ ਵੱਡਾ ਜਾਮਨੂੰ ਦਾ ਛ ਹੈ, ਜਿਸ ਦੇ ਚੌਹੀਂ ਪਾਸੀਂ ਵੇਲਾਂ ਚੜਾ ਕੇ ਇਕ ਸੰਘਣੀ ਝਾੜੀ ਜਾਂ ਗੁਫਾ ਵਾਂਗ ਬਣਾਇਆ ਹੋਇਆ ਹੈ, ਪਾਸ ਹੀ ਪਾਣੀ ਦਾ ਸੋਤਾ ਵਗ ਰਿਹਾ ਹੈ, ਿਹ ਥਾਂ ਅਜੇਹੀ ਹੈ ਕਿ ਦੋ ਚਾਰ ਆਦਮੀ ਲੁਕ ਕੇ ਬੈਠ ਕੇ ਸਭ ਪਾਸੇ ਦੇ ਆਦਮੀਆਂ ਨੂੰ ਚੰਗੀ ਤਰਾਂ ਦੇਖ ਲੈਣ ਪਰ ਓਹਨਾਂ ਨੂੰ ਕੋਈ ਨਾ ਦੇਖੇ, ਇਸ ਵੇਲੇ ਇਸੇ ਥਾਂ ਤੇ ਅਸੀਂ ਭੂਤਨਾਥ ਤੇ ਉਸਦੀ ਪਹਿਲੀ ਇਸਤ੍ਰੀ ਸ਼ਾਂਤਾ ਨੂੰ ਬੈਠੀ ਵੇਖਦੇ ਹਾਂ ਜੋ ਗੱਲਾਂ ਕਰ ਰਹੇ ਹਨ, ਇਹ ਦੋਵੇਂ ਚਿਰਾਂ ਦੇ ਵਿੱਛੜੇ ਹੋਏ ਹਨ, ਜੋ ਦੋਹਾਂ ਦੇ ਮਨਾਂ ਵਿਚ ਨਹੀਂ ਤਾਂ ਕਮਲਾ ਦੀ ਮਾਂ ਦੇ ਮਨ ਵਿਚ ਤਾਂ ਉਲਾਂਭਿਆਂ ਦਾ ਖਜ਼ਾਨਾ ਭਰਪੁਰ ਹੈ ਜਿਸ ਨੂੰ ਹੁਣ ਓਹ ਉਗਲੱਛਣ ਲਈ ਤਿਆਰ ਹੈ, ਪਾਠਕ ਜੀ ਆਓ ਅਸੀਂ ਕੱਠੇ ਹੋਕੇ ਇਹਨਾਂ ਦੀਆਂ ਗੱਲਾਂ ਸੁਣੀਏ ।

ਭੂਤ-ਸ਼ਾਂਭਾ* ! ਅੱਜ ਮੈਂ ਹੋਇਆ ਹਾਂ। ਤੈਨੂੰ ਮਿਲ ਕੇ ਬਹੁਤ ਪ੍ਰਸੰਨ

ਸ਼ਾਂਤਾ-ਕਿਉਂ ? ਜੋ ਚੀਜ਼ ਕਿਸੇ ਕਾਰਨ ਅਵੱਸ਼ ਗੁਆਚ ਜਾਂਦੀ ਹੈ ਉਸ ਦੇ ਮਿਲਨ ਤੇ ਪ੍ਰਸੰਨਤਾ ਹੁੰਦੀ ਹੈ ਪਰ ਜੋ ਚੀਜ਼ ਜਾਣ ਬੁਝ ਕੇ ਸੁੱਟੀ ਜਾਵੇ ਉਸ ਦੇ ਮਿਲਨ ਤੇ ਕਾਹਦੀ ਪ੍ਰਸੰਨਤਾ

ਭੂਤ-ਜੇ ਕਿਸੇ ਨੂੰ ਕੋਈ ਪੱਥਰ ਦਾ ਟੋਟਾ ਮਿਲ ਜਾਵੇ ਅਰ ਓਹ ਉਸਨੂੰ ਰੱਦੀ ਸਮਝ ਕੇ ਸੁਟ ਦੇਵੇ ਤੇ ਕੁਛ ਚਿਰ ਪਿਛੋਂ ਉਸਨੂੰ ਪਤਾ ਲੱਗ ਜਾਵੇ ਕਿ ਓਹ ਪੱਥਰ ਵਾਸਤਵ ਵਿਚ ਹੀਰਾ ਸੀ * ਕਮਲਾ ਦੀ ਮਾਂ ਦਾ ਨਾਉਂ ਸ਼ਾਂਤਾ ਹੈ।