ਪੰਨਾ:ਚੰਦ੍ਰਕਾਂਤਾ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੧)

ਨੂੰ ਤਾਂ ਸੱਚ ਮੁਚ ਹੀ ਪੱਥਰ ਸਮਝਿਆ ਗਿਆ ਹੈ, ਕੋਈ ਨਹੀਂ ਸੋਚਦਾ ਜੇ ਓਹ ਹੀਰਾ ਹੱਥ ਪੈਰ ਨਾ ਹੋਣ ਤੇ ਭੀ ਆਪਣੇ ਮਾਲਕ ਦੀ ਖੋਜ ਵਿਚ ਚੌਹੀਂ ਪਾਸੀਂ ਮਿੱਟੀ ਛਾਣਦਾ ਫਿਰਦਾ ਹੈ, ਜਿਸ ਮਾਲਕ ਨੇ ਉਸਨੂੰ ਪੱਥਰ ਵਾਂਗ ਸੁਟ ਦਿੱਤਾ ਹੋਵੇ ਅਰ ਜਾਣਦਾ ਹੋਵੇ ਕਿ ਇਸ ਪੱਥਰ ਜਿਸ ਨੂੰ ਓਹ ਹੁਣ ਹੀਰਾ ਕਹਿ ਰਿਹਾ ਹੋਵੇ ਵਾਸਤਵ ਵਿਚ ਦੇ ਕਣੀਆਂ ਚੰਬੜੀਆਂ ਹੋਈਆਂ ਹਨ ਜੋ ਛੋਟੀਆਂ ਹੋਣ ਦੇ ਕਾਰਨ ਸੁਖੈਨ ਹੀ ਮਿੱਟੀ ਵਿਚ ਰਲ ਸਕਦੀਆਂ ਹਨ।

ਭੂਤ-ਪਰੰਤੂ ਪ੍ਰਾਲਭਧ ਭੀ ਕੋਈ ਚੀਜ਼ ਹੈ, ਹੋਨਹਾਰ ਭੀ ਕਿਸੇ ਦਾ ਨਾਉਂ ਹੈ।

ਸ਼ਾਂਤਾ-ਇਹ ਹੋਰ ਗੱਲ ਹੈ ਇਹਨਾਂ ਦਾ ਨਾਉਂ ਲੈਣਾ ਵਾਸਤਵ ਵਿਚ ਨਿਰੁੜ ਹੋਣਾ ਹੈ ਤੇ ਹੁੰਦੀ ਚਰਚਾ ਨੂੰ ਜਾਨ ਬੁਝ ਕੇ ਬੰਦ ਕਰਨਾ ਹੀ ਨਹੀਂ ਸਗੋਂ ਉਦਯੋਗ ਵਰਗੇ ਅਮੋਲਕ ਪਦਾਰਥ ਵਲੋਂ ਮੂੰਹ ਫੇਰ ਲੈਣਾ ਹੈ, ਹੱਛਾ ਜਾਣ ਦੇਵੋ ਮੇਰੀ ਭੀ ਇਹ ਇੱਛਾ ਨਹੀਂ ਕਿ ਆਪ ਨੂੰ ਹਰਾ ਦੇਣ ਦੀ ਇੱਛਾ ਨਾਲ ਚਰਚਾ ਕਰਦੀਜਾਵਾਂ, ਇਹ ਤਾਂ ਐਵੇਂ ਗੱਲਾਂ ੨ ਵਿਚ ਕੁਛ ਕਹਿਣ ਦਾ ਸਮਾਂ ਮਿਲ ਗਿਆ ਹੈ ਜਿਸ ਨਾਲ ਛਾਤੀ ਤੇ ਪੱਥਰ ਰੱਖ ਕੇ ਮਨ ਦਾ ਉਬਾਲ ਕੱਢ ਲਿਆ ਹੈ ਨਹੀਂ ਤਾਂ ਇਸ ਦੀ ਲੋੜ ਹੀ ਕੀ ਸੀ।

ਭੂਤਨਾਥ – ਮੈਂ ਅਪਰਾਧੀ ਹਾਂ, ਅਰ ਬੇਸ਼ਕ ਅਪਰਾਧੀ ਹਾਂ ਪਰੰਤੂ ਇਹ ਭੀ ਤਾਂ ਆਸ਼ਾ ਨਹੀਂ ਸੀ ਕਿ ਪ੍ਰਮਾਤਮਾ ਦੀ ਕ੍ਰਿਪਾ ਨਾਲ ਤੂੰ ਜੀਊਂਦੀ ਜਾਗਦੀ ਮਿਲ ਪਵੇਗੀ।

ਸ਼ਾਂਤਾ-ਜੇ ਏਹੋ ਆਸ਼ਾ ਹੁੰਦੀ ਤਾਂ ਆਪਣੇ ਸ੍ਵਰਗਵਾਸੀ ਹੋਣ ਦੀ ਖਬਰ ਮੈਂ ਦੁਯਾਰੀ ਦੇ ਕੰਨਾਂ ਤੱਕ ਕਿਉਂ ਚਾਨ ਦਾ ਯਤਨ ਕਰਦੇ? ਅਤੇ

ਭੂਤ-ਬੱਸ ਬੱਸ ਬੱਸ ਨੂੰ ਹੋਰ ਕੁਛ ਨਾ ਕਹੋ ਏਹੋ ਜੇਹੀਆਂ