ਪੰਨਾ:ਚੰਦ੍ਰਕਾਂਤਾ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੪)

ਮੈਂ ਚੰਗੀ ਤਰਾਂ ਜਾਣਦੀ ਹਾਂ ਕਿ ਆਪ ਨੇ ਓਸ ਨੂੰ ਨਹੀਂ ਪਛਾਨਿਆਂ ਪਰ ਇਹ ਜ਼ਰੂਰ ਦਾਣਦੇ ਸੀ ਕਿ ਇਹ ਦਲੀਪ ਸ਼ਾਹ ਦਾ ਪੜ੍ਹ ਸੀ ਪਰੰਤੂ ਫੇਰ ਭੀ ਆਪ ਨੂੰ ਅਜੇਹਾ ਨਹੀਂ ਕਰਨਾ ਚਾਹੀਦਾ ਸੀ, ਹੱਛਾ ਮੈਂ ਇਹ ਗੱਲ ਛੱਡ ਦੇਂਦੀ ਹਾਂ!

ਇਹ ਕਹਿ ਕੇ ਸ਼ਾਂਤਾ ਨੇ ਆਪਣੇ ਅੱਥਰੂ ਪੂੰਝੇ ਫੇਰ ਆਖਨ ਲੱਗੀ:-“ਚਿੰਤਾ ਤੇ ਦੁਖ ਨਾਲ ਮੈਂ ਫੇਰ ਬੀਮਾਰ ਹੋ ਗਈ ਪਰੰਤੂ ਕੇਵਲ ਆਪ ਦੇ ਮਿਲਨ ਦੀ ਆਸ਼ਾ ਨੇ ਮੈਨੂੰ ਫੇਰ ਹਰਿਆ ਕਰ ਦਿੱਤਾ,ਓਹ ਆਸ਼ਾ ਕੇਵਲ ਇਹੋ ਸੀ ਕਿ ਇਕ ਵਾਰੀ ਆਪ ਨੂੰ ਮਿਲ ਕੇ ਸਿਧੇ ਰਾਹ ਪਾਵਾਂ, ਪਰੰਤੂ ਦੁਖ ਇਹ ਸੀ ਕਿ ਇਸ ਗੱਲ ਨੇ ਦਲੀਪ ਸ਼ਾਹ ਨੂੰ ਆਪ ਦਾ ਵੈਰੀ ਬਣਾ ਦਿੱਤਾ ਸੀ, ਆਪ ਨੇ ਭੀ ਤਾਂ ਦਲੀਪ ਸ਼ਾਹ ਨੂੰ ਚੌੜ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਏਥੋਂ ਤੱਕ ਕਿ ਅੰਤ ਨੂੰ ਓਹ ਦਰੋਗੇ ਦੇ ਕਾਬੂ ਆ ਹੀ ਗਿਆ।

ਭੂਤ-(ਹਾਉਕਾ ਭਰ ਕੇ) ਮੈਂ ਇਹ ਸਭ ਸੁਣ ਚੁਕਾ ਹਾਂ, ਤੂੰ ਆਪਣਾ ਹਾਲ ਸੁਣਾ।

ਸ਼ਾਂਤਾ-ਨਹੀਂ ਨਹੀਂ ਮੈਂ ਆਪਣਾ ਹਾਲ ਸੁਣਾ ਰਹੀ ਹਾਂ ਹੱਛਾ ਸੰਛੇਪ ਹੀ ਸੁਣੋਂ:-

“ਇਸ ਗੱਲ ਦੇ ਪਿਛੋਂ ਮੇਰੀ ਮਰਜ਼ੀ ਅਨੁਸਾਰ ਦਲੀਪ ਸ਼ਾਹ ਨੇ ਮੇਰਾ ਤੇ ਮੇਰੇ ਬੱਚੇ ਦਾ ਮਰ ਜਾਣਾ' ਪ੍ਰਸਿੱਧ ਕੀਤਾ ਜਿਸ ਨੂੰ ਸੁਣਕੇ ਹਰਨਾਮ ਸਿੰਘ ਤੇ ਕਮਲਾ ਨੂੰ ਭੀ ਮੇਰੇ ਵਲੋਂ ਨਿਸਚਿੰਤਤਾ ਹੋ ਗਈ, ਜਦ ਦਲੀਪ ਸ਼ਾਹ ਆਪ ਹੀ ਦਰੋਗੇ ਦੇ ਕਾਬੂ ਆ ਗਿਆ ਦੇ ਤਦ ਮੈਂ ਬਹੁਤ ਵਿਆਕੁਲ ਹੋਈ ਜੋ ਹੁਣ ਕੀ ਕਰਨਾ ਚਾਹੀਦਾ ਹੈ, ਉਸ ਵੇਲੇ ਘਰ ਵਿਚ ਇਕ ਮੈਂ, ਦਲੀਪ ਸ਼ਾਹ ਦੀ ਇਸਤ੍ਰੀ ਤੇ ਉਸਦਾ ਬੱਚਾ ਤਿੰਨੇ ਹੀ ਰਹਿ ਗਏ ਸੀ, ਦਲੀਪ ਸ਼ਾਹ ਦੀ ਇਸਤ੍ਰੀ ਨੂੰ ਮੈਂ ਧੀਰਜ ਦਿੱਤੀ ਕਿ ਤੂੰ ਘਬਰਾ ਨਾ, ਮੈਂ ਤੇਰੇ ਨਾਲ ਜੋ