ਪੰਨਾ:ਚੰਦ੍ਰਕਾਂਤਾ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੭)

ਓਹ ਸਦਾ ਇਸ ਨੂੰ ਪੁਤਰ ਵਾਂਗ ਸਮਝਦੀ ਰਹੀ।

ਜਮਾਨੀਆਂ ਦੇ ਤਲਿਸਮ ਨੂੰ ਖੋਹਲ ਕੇ ਜਦ ਦੋਵੇਂ ਕੁਮਾਰ ਕੈਦੀਆਂ ਨੂੰ ਨਾਲ ਲੈ ਕੇ ਖੋਹ ਵਾਲੇ ਤਲਿਸਮੀ ਬੰਗਲੇ ਵਿਚ ਪਹੁੰਚੇ ਤਾਂ ਓਹਨਾਂ ਨੇ ਭੈਰੋਂ ਸਿੰਘ ਤੇ ਤਾਰਾ ਸਿੰਘ ਨੂੰ ਆਪਣੇ ਪਾਸ ਸੱਦ ਲਿਆ ਅਰ ਤਲਿਸਮ ਦਾ ਪੂਰਾ ੨ ਹਾਲ ਸਮਝਾ ਕੇ ਉਨ੍ਹਾਂ ਨੂੰ ਆਪਣੇ ਪਾਸ ਹੀ ਰਖਿਆ, ਦਲੀਪ ਸ਼ਾਹ ਦਾ ਹਾਲ ਭੀ ਤਾਰਾ ਸਿੰਘ ਨੂੰ ਮਲੂਮ ਹੋਇਆ, ਤਾਰਾ ਸਿੰਘ ਨੇ ਉਸਨੂੰ ਦਸਿਆ ਕਿ ਤੇਰੇ ਬਾਲ ਬਚ ਰਾਜੀ ਖੁਸ਼ੀ ਹਨ, ਨਾਲ ਹੀ ਮੇਰਾ ਹਾਲ ਭੀ ਦਲੀਪ ਸ਼ਾਹ ਨੂੰ ਮਲੂਮ ਹੋਇਆ, ਉਸ ਵੇਲੇ ਤਾਰਾ ਸਿੰਘ ਕੁਮਾਰਾਂ ਦੀ ਆਗਯਾ ਨਾਲ ਹਰਨਾਮ ਸਿੰਘ ਨੂੰ ਬੰਗਲੇ ਵਿਚ ਲੈ ਗਿਆ ਅਰ ਦਲੀਪ ਸ਼ਾਹ ਨੂੰ ਮਿਲਾਇਆ, ਹਰਨਾਮ ਸਿੰਘ ਨੂੰ ਨਾਲ ਲੈ ਕੇ ਦਲੀਪ ਸ਼ਾਹ ਕਾਂਸ਼ੀ ਗਿਆ ਤੇ ਮੈਨੂੰ ਅਤੇ ਆਪਣੀ ਇਸਤ੍ਰੀ ਤੇ ਪੁਤਰਾਂ ਨੂੰ ਨਾਲ ਲੈ ਕੇ ਕੁਮਾਰਾਂ ਪਾਸ ਆ ਗਿਆ, ਪਰ ਜਦ ਚੰਪਾ ਨੇ ਇਹ ਗੱਲ ਸੁਣੀ ਤਾਂ ਓਹ ਮੈਨੂੰ ਮਿਲਨ ਲਈ ਤਾਰਾ ਸਿੰਘ ਦੇ ਨਾਲ ਉਸ ਬੰਗਲੇ ਵਿਚ ਆਈ।

ਭੂਤ-ਜਦ ਦੋਵੇਂ ਕੁਮਾਰ ਭੈਰੋਂ ਸਿੰਘ ਤਾਰਾ ਸਿੰਘ ਤਲਿਸਮ ਵਿਚ ਲੈ ਗਏ ਤਾਂ ਇਸ ਦੇ ਪਿਛੋਂ ਤਾਂ ਤਾਰਾ ਸਿੰਘ ਓਥੇ ਨਹੀਂ ਗਿਆ

ਸ਼ਾਂਤਾ-ਜੀ ਉਸ ਤੋਂ ਪਹਿਲਾਂ ਭੀ ਓਹ ਦੋਵੇਂ ਏਥੇ ਆਉਂਦੇ ਜਾਂਦੇ ਰਹੇ ਹਨ ਪਰ ਉਸ ਦਿਨ ਤਾਂ ਪ੍ਰਗਟ ਰੂਪ ਨਾਲ ਆਏ ਸੀ ਕਿ ਆਪ ਅਜੇ ਤੱਕ ਨਹੀਂ ਸਮਝੇ ਸੀ ?

ਭੂਤ-ਠੀਕ ਹੈ ਇਸ ਗੱਲ ਦਾ ਸੰਦੇਹ ਮੈਨੂੰ ਭੀ ਤੇ ਦੇਵੀ ਸਿੰਘ ਨੂੰ ਭੀ ਹੁੰਦਾ ਰਿਹਾ ਹੈ।

ਸ਼ਾਂਤਾ ਦੀ ਵਿਥਿਆ ਭੂਤ ਨਾਥ ਨੇ ਬੜੇ ਧਿਆਨ ਨਾਲ