ਪੰਨਾ:ਚੰਦ੍ਰਕਾਂਤਾ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੮)

ਸੁਣੀ ਇਸ ਦੇ ਪਿਛੋਂ ਓਹ ਬੜੇ ਚਿਰ ਤੱਕ ਸ਼ਾਂਤਾ ਪਾਸੋਂ ਮਿੰਨਤ ਤਰਲੇ ਨਾਲ ਖਿਮਾਂ ਮੰਗਦਾ ਰਿਹਾ, ਉਪਰੰਤ ਫੇਰ ਦੋਵੇਂ ਗੱਲਾਂ ਕਰਨ ਲੱਗ ਪਏ।

ਸ਼ਾਂਤਾ-ਹੁਣ ਤਾਂ ਆਪ ਨੂੰ ਮਲੂਮ ਹੋ ਗਿਆ ਹੋਵੇਗਾ ਕਿ ਚੰਪਾ ਏਥੇ ਕਿਉਂ ਤੇ ਕਿਸਤਰਾਂ ਆਈ ?

ਤੂਤ—ਹਾਂ ਇਹ ਭੇਡ ਤਾਂ ਖੁਲ੍ਹ ਗਿਆ ਪਰ ਇਸ ਗੱਲ ਦਾ ਪਤਾ ਨਹੀਂ ਲੱਗਾ ਕਿ ਨਾਨਕ ਤੇ ਓਸ ਦੀ ਮਾਂ ਏਥੇ ਕਿਸਤਰਾਂ ਆਏ ?

ਸ਼ਾਂਤਾ-ਇਹ ਗੱਲ ਮੈਂ ਨਹੀਂ ਦੱਸਾਂਗੀ ਉਸੇ ਤੋਂ ਪੁਛ ਲੈਣਾ । ਭੂਤ—(ਹੈਰਾਨੀ ਨਾਲ) ਓਹ ਕਿਉਂ ?

ਸ਼ਾਂਤਾ-ਉਸਦੇ ਵਲੋਂ ਮੈਂ ਕੁਛ ਭੀ ਨਹੀਂ ਕਹਿਣਾ ਚਾਹੁੰਦੀ।

ਭੂਤ- –ਛੇਕੜ ਇਸ ਦਾ ਕੋਈ ਕਾਰਨ ਭੀ ਹੋਵੇ ।

ਸ਼ਾਂਤਾ-ਕਾਰਨ ਏਹੋ ਕਿ ਉਸ ਦੀ ਏਥੇ ਕੋਈ ਇੱਜ਼ਤ ਨਹੀਂ ਬੇ-ਕਦਰੀ ਨਾਲ ਵੇਖੀ ਜਾਂਦੀ ਹੈ।

ਭੂਤ-ਓਹ ਹੈ ਭੀ ਏਸੇ ਯੋਗ, ਪਹਿਲਾਂ ਤਾਂ ਮੈਂ ਉਸ ਨੂੰ ਪਿਆਰ ਕਰਦਾ ਸੀ ਪਰ ਜਦ ਤੋਂ ਇਹ ਸੁਣਿਆਂ ਹੈ ਕਿ ਉਸੇ ਦੀ ਕ੍ਰਿਪਾ ਨਾਲ ਮੈਂ ਜੈ ਪਾਲ (ਨਕਲੀ ਬਲਭੱਦ੍ਰ ) ਗਿਆ ਸੀ ਤੇ ਇਕ ਘੋਰ ਬਿਪਤਾ ਵਿਚ ਫਸ ਮੇਰਾ ਮਨ ਉਸ ਵੱਲੋਂ ਖੱਟਾ ਹੋ ਗਿਆ ਹੈ।

ਸ਼ਾਂਤਾ-ਓਹ ਕਿਸਤਰਾਂ

ਭੂਤ-ਇਸਤਰਾਂ ਕਿ ਓਹ ਬੇਗਮ ਦੀ ਇਕ ਗੁਪਤ ਸਹੇਲੀ ਨਨੋਂ ਦੀ ਪ੍ਰੇਮਣ ਹੈ ਅਰ ਇਸੇ ਲਈ ਕਾਗਜ਼ਾਂ ਦਾ ਓਹ ਮੁੱਠਾ ਜੋ ਮੈਂ ਆਪਣੇ ਲਾਭ ਲਈ ਤਿਆਰ ਕੀਤਾ ਸੀ ਮੇਰੇ *ਦੇਖ ਸੰਤਤਿ ਭਾਗ ੨੦ ਕਾਂਡ ੧੩ ।