ਪੰਨਾ:ਚੰਦ੍ਰਕਾਂਤਾ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੯)

ਘਰੋਂ ਗੁੰਮ ਹੋ ਕੇ ਜੈਪਾਲ ਦੇ ਪਾਸ ਪਹੁੰਚ ਬੜੀ ਹਾਨੀ ਕੀਤੀ ਅਤੇ ਇਸ ਗੱਲ ਦਾ ਆਪਣੀ ਅੱਖੀਂ ਵੇਖ ਲਿਆ।

ਸ਼ਾਂਤਾ- ਹਾਂ ਠੀਕ ਹੈ ਇਹ ਗੱਲ ਸੁਣ ਚੁਕੀ ਹਾਂ। ਗਿਆ ਅਰ ਉਸ ਨੇ ਮੇਰੀ ਪਰਤੱਖ ਪ੍ਰਮਾਨ ਭੀ ਮੈਂ ਮੈਂ ਭੀ ਦਲੀਪ ਸ਼ਾਹ ਪਾਸੋਂ ਭੂਤ-ਇਸ ਲਈ ਮੈਂ ਹੁਣ ਉਸ ਨੂੰ ਆਪਣੀ ਇਸਤ੍ਰੀ ਨਹੀਂ ਸਗੋਂ ਵੈਰਨ ਸਮਝਦਾ ਹਾਂ, ਕੇਵਲ ਨਨ੍ਹੋਂ ਨਾਲ ਹੀ ਨਹੀਂ ਸਗੋਂ ਗੌਹਰ ਨਾਲ ਭੀ ਉਸਦਾ ਸਹੇਲ-ਪੁਣਾ ਸੀ ਅਰ ਇਹ ਸਹੇਲ-ਪੁਣਾ ਪਵਿੱਤ੍ਰ ਨਹੀਂ ਸੀ (ਹਾਉਕਾ ਭਰ ਕੇ) ਏਸੇ ਕਰਕੇ ਓਸ ਖੋਟੀ ਦਾ ਪੁਤ ਨਾਨਕ ਭੀ ਖੋਟਾ ਹੀ ਨਿਕਲਿਆ | ਸ਼ਾਂਤਾ (ਮੁਸਫ਼ਾ ਕੇ) ਤਦ ਆਪ ਉਸ ਦੇ ਵਾਸਤੇ ਏਤਨੇ ਵਿਆਕੁਲ ਕਿਉਂ ਸੀ ? ਕਿਉਂਕਿ ਇਹ ਗੱਲ ਸੁਨਣ ਦੇ ਪਿਛੋਂ ਹੀ ਤਾਂ ਆਪ ਨੇ ਓਸ ਨੂੰ ਨਕਾਬ-ਪੋਸ਼ਾਂ ਦੇ ਮਕਾਨ ਵਿਚ ਵੇਖਿਆ ਸੀ। ਭੂਤ-ਓਹ ਵਿਆਕੁਲਤਾ ਮੇਰੀ ਉਸਦੇ ਪ੍ਰੇਮ ਦੇ ਕਾਰਨ ਨਹੀਂ ਸੀ ਸਗੋਂ ਕਿਸੇ ਇਸ ਕਾਰਨ ਕਰਕੇ ਸੀ ਕਿ ਕਿਤੇ ਓਹ ਮੇਰੇ ਤੇ ਕੋਈ ਨਵੀਂ ਬਿਪਤਾ ਲਿਆਉਣ ਲਈ ਨਕਾਬ-ਪੋਸ਼ਾਂ ਨਾਲ ਤਾਂ ਨਹੀਂ ਜਾ ਮਿਲੀ । ਸ਼ਾਂਤਾ-ਠੀਕ ਹੈ ਇਹ ਭੀ ਹੋ ਸਕਦਾ ਹੈ। ਭੂਤ - ਫੇਰ ਏਸੇ ਵਿਚ ਜਦ ਕਿ ਓਸ ਨੇ ਬਨ ਵਿਚ ਮੈਨੂੰ ਗਾਉਣਾ ਸੁਣਾ ਕੇ ਧੋਖਾ ਦਿੱਤਾ ਅਰ ਫੜ ਕੇ ਆਪਣੇ ਮਕਾਨ ਤੇ ਲੈ ਗਈ ਜਿਸ ਦਾ ਹਾਲ ਸ਼ਾਇਦ ਤੈਨੂੰ ਮਲੂਮ ਨਹੀਂ ਹੋਵੇਗਾ, ਇਸ ਨਾਲ ਮੇਰਾ ਕ੍ਰੋਧ ਹੋਰ ਭੀ ਵਧ ਗਿਆ। ਸ਼ਾਂਤਾ-ਇਹ ਹਾਲ ਮੈਨੂੰ ਮਲੂਮ ਹੈ ਪਰ ਇਹ ਕਾਰਰਵਾਈ ਦੇਖੋ ਸੰਤਤਿ ਭਾਗ ੨੦ ਦਾ ਅੰਤ