ਪੰਨਾ:ਚੰਦ੍ਰਕਾਂਤਾ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੦)

ਉਸਦੀ ਨਹੀਂ ਸੀ ਸਗੋਂ ਇੰਦਰ ਦੇਵ ਦੀ ਸੀ ਉਹਨਾਂ ਨੇ ਹੀ ਆਪ ਦੇ ਨਾਲ ਇਹ ਅੱਯਾਰੀ ਕੀਤੀ ਸੀ ਪਰ ਉਸ ਦਿਨ ਘੋੜੇ ਤੇ ਸਵਾਰ ਬਨ ਵਿਚ ਜਿਸ ਇਸਤ੍ਰੀ ਨੂੰ ਵੇਖਿਆ ਸੀ ਤੇ ਆਪਣੀ ਇਸਤ੍ਰੀ ਸਮਝਿਆ ਸੀ ਓਹ ਭੀ ਇੰਦਰ ਦੇਵ ਦਾ ਇਕ ਅੱਯਾਰ ਸੀ, ਇਹ ਗੱਲ ਮੈਂ ਓਹਨਾਂ ਦੇ ਮੂੰਹੋਂ ਸੁਣੀ ਹੈ, ਸ਼ਾਇਦ ਆਪ ਨੂੰ ਭੀ ਦੱਸਨ, ਹਾਂ ਉਸ ਦਿਨ ਬੰਗਲੇ ਵਿਚ ਜਿਸ ਇਸਤ੍ਰੀ ਨੂੰ ਆਪ ਨੇ ਦੇਖਿਆ ਸੀ ਓਹ ਵਾਸਤਵ ਵਿਚ ਨਾਨਕ ਦੀ ਮਾਂ ਸੀ, ਓਹ ਤਾਂ ਆਪ ਕੈਦੀਆਂ ਵਾਂਗ ਏਥੇ ਰੱਖੀ ਗਈ ਹੈ, ਖੁੱਲ੍ਹੀ ਕਿਸਤਰਾਂ ਫਿਰ ਸਕਦੀ ਹੈ, ਦੋਵੇਂ ਕੁਮਾਰ ਨਹੀਂ ਚਾਹੁੰਦੇ ਸਨ ਕਿ ਉਹਨਾਂ ਦੇ ਪ੍ਰਗਟ ਹੋਣ ਤੋਂ ਪਹਿਲਾਂ ਓਹਨਾਂ ਦਾ ਕੋਈ ਪਤਾ ਲਾ ਲਵੇ, ਏਸ ਲਈ ਇਹ ਸਭ ਖੇਡ ਖੇਡੀ ਗਈ, (ਕੁਛ ਸੋਚ ਕੇ) ਪਰ ਛੇਕੜ ਹੌਲੀ ੨ ਆਪ ਨੇ ਨਾਨਕ ਦੀ ਮਾਂ ਦਾ ਹਾਲ ਪੁਛ ਹੀ ਲਿਆ, ਮੈਂ ਉਸਦੇ ਵੱਲੋਂ ਕੋਈ ਗੱਲ ਨਹੀਂ ਕਹਿਣਾ ਚਾਹੁੰਦੀ ਸੀ, ਹੱਛਾ ਹੁਣ ਇਸ ਦੇ ਅੱਗੇ ਹੋਰ ਕੁਛ ਨਹੀਂ ਦੱਸਾਂਗੀ, ਆਪ ਨੇ ਭੀ ਕੁਛ ਨ ਪੁਛਣਾ

ਭੂਤ ਨਾਥ-ਨਹੀਂ ਨਹੀਂ ਜਦ ਇਤਨਾ ਦੱਸ ਚੁਕੀ ਹੈਂ ਤਾਂ ਥੋੜਾ ਜੇਹਾ ਹੋਰ ਭੀ ਦੱਸ ਕਿਉਂਕਿ ਮੈਂ ਓਸ ਨੂੰ ਮਿਲ ਕੇ ਕੁਛ ਨਹੀਂ ਪੁਛਣਾ ਚਾਹੁੰਦਾ ਸਗੋਂ ਮੈਂ ਤਾਂ ਹੁਣ ਓਸ ਦਾ ਮੂੰਹ ਭੀ ਨਹੀਂ ਵੇਖਣਾ ਚਾਹੁੰਦਾ, ਹੱਛਾ ਇਹ ਤਾਂ ਦੱਸ ਕਿ ਓਹ ਨੀਚਣੀ ਏਥੇ ਕਿਸਤਰਾਂ ਲਿਆਂਦੀ ਗਈ

ਸ਼ਾਂਤਾ– ਲਿਆਂਦੀ ਨਹੀਂ ਗਈ ਸਗੋਂ ਓਸੇ ਨਨ੍ਹੋਂ ਦੇ ਘਰੋਂ ਫੜੀ ਗਈ ਹੈ ਉਸ ਵੇਲੇ ਨਾਨਕ ਭੀ ਓਥੇ ਹੀ ਸੀ।

ਭੂਤ—(ਹੈਰਾਨੀ ਤੇ ਕ੍ਰੋਧ ਨਾਲ) ਹੈਂ ! ਫੇਰ ਓਸੇ ਨਨੋਂ ਦੇ ਘਰ ਗਈ ਸੀ ? ਸ਼ਾਂਤਾ-ਜੀ ਹਾਂ !