ਪੰਨਾ:ਚੰਦ੍ਰਕਾਂਤਾ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੧)

ਭੂਤ—(ਹਾਉਕਾ ਭਰ ਕੇ) ਲੋਕ ਸੱਚ ਕਹਿੰਦੇ ਹਨ ਕਿ ਵਿਭਚਾਰ ਦਾ ਫਲ ਭੈੜਾ ਹੁੰਦਾ ਹੈ।

ਸ਼ਾਂਤਾ-ਹੁਣ ਆਪ ਉਸਦੇ ਵਲੋਂ ਮੈਨੂੰ ਕੁਛ ਨਾ ਪੁਛੋ, ਇੰਦਰ ਦੇਵ ਜੀ ਆਪ ਨੂੰ ਸਭ ਕੁਛ ਦੱਸ ਦੇਣਗੇ। ਭੂਤ-ਹੱਛਾ ਹੁਣ ਉਸ ਵਲੋਂ ਕੁਛ ਨਹੀਂ ਪੁਛਾਂਗਾ, ਪਰ ਇਹ ਦੱਸ ਕਿ ਅੱਜ ਦਰਬਾਰ ਵਿਚ ਮੈਂ ਹਰਨਾਮ ਸਿੰਘ ਦੇ ਹੱਥ ਵਿਚ ਸੰਦੂਕੜੀ ਵੇਖੀ ਸੀ ਓਹ ਸੰਦਕੜੀ ਕੇਹੀ ਹੈ ਤੇ ਉਸ ਵਿਚ ਕੀ ਹੈ ?

ਸ਼ਾਂਤਾ-ਉਸ ਵਿਚ ਦਰੋਗ ਦੇ ਹੱਥ ਦੀਆਂ ਲਿਖੀਆਂ ਹੋਈਆਂ ਬਹੁਤ ਸਾਰੀਆਂ ਚਿੱਠੀਆਂ ਸਨ, ਜਿਨ੍ਹਾਂ ਦੇ ਦੇਖਣ ਤੋਂ ਆਪ ਨੂੰ ਨਿਸਚਾ ਹੋ ਜਾਂਦਾ ਕਿ ਆਪ ਨੇ ਵਿਅਰਥ ਹੀ ਦਲੀਪ ਸ਼ਾਹ ਨੂੰ ਆਪਣਾ ਵੈਰੀ ਸਮਝਿਆ, ਪਹਿਲੇ ਜੇ ਦਲੀਪ ਸ਼ਾਹ ਨੂੰ ਦਰੋਗੇ ਨੇ ਲਾਲਚ ਦੇਕੇ ਲਿਖਿਆ ਸੀ ਕਿ ਓਹ ਆਪਨੂੰ ਫੜਾ ਦੇਵੇ ਤਦ ਦੋ ਚਾਰ ਚਿਠੀਆਂ ਵਿਚ ਦਲੀਪ ਸ਼ਾਹ ਨੇ ਇਹ ਸੋਚਕੇ ਕਿ ਦਰੋਗ ਦੀ ਸ਼ੈਤਾਨੀ ਸਿੱਧ ਕਰਨ ਲਈ ਦੋ ਚਾਰ ਪ੍ਰਮਾਨ ਕਠੇ ਕਰ ਲਵੇ, ਦਰੋਗੇ ਦੀ ਮਰਜੀ ਅਨੁਸਾਰ ਉਤਰ ਲਿਖ ਦਿਤਾ ਸੀ ਜਿਸ ਨਾਲ ਓਸਨੇ ਪ੍ਰਸੰਨ ਹੋਕੇ ਕਈਆਂ ਚਿਠੀਆਂ ਵਿਚ ਦਲੀਪ ਸ਼ਾਹ ਨੂੰ ਬਹੁਤ ਲਾਲਚ ਦਿਤਾ ਪਰ ਜਦ ਦਰੋਗੇ ਦੀਆਂ ਕਈ ਚਿਠੀਆਂ ਦਲੀਪ ਸ਼ਾਹ ਨੇ ਕੱਠੀਆਂ ਕਰ ਲਈਆਂ ਤਾਂ ਸਾਫ ਨਾਂਹ ਕਰ ਦਿਤੀ, ਉਸ ਵੇਲੇ ਦਰੋਗਾ ਬੜਾ ਘਬਰਾਇਆ ਉਸਨੇ ਸੋਚਿਆ ਕਿਤੇ ਅਜੇਹਾ ਨਾ ਹੋਵੇ ਕਿ ਦਲੀਪ ਸ਼ਾਹ ਮੇਰੇ ਨਾਲ ਵੈਰ ਕਰਕੇ ਮੇਰਾ ਭੇਤ ਖੋਲ੍ਹ ਦੇਵੇ ਸੋ ਇਸਨੂੰ ਕਿਸੇਤਰਾਂ ਫੜਨਾ ਚਾਹੀਦਾ ਹੈ ਉਸੇ ਵੇਲੇ ਦੁਸ਼ਟ ਦਰੋਗਾ ਆਪਨੂੰ ਮਿਲਿਆ ਉਸ ਵੇਲੇ ਦੁਸ਼ਟਨ ਦਲੀਪ ਸ਼ਾਹ ਦੀਆਂ ਪਹਿਲੀਆਂ ਚਿਠੀਆਂ ਆਪਨੂੰ ਦਿਖਾਕੇ ਆਪਨੂੰ ਹੀ ਦਲੀਪ ਸ਼ਾਹ ਦਾ ਵੈਰੀ ਬਣਾ ਦਿਤਾ