ਪੰਨਾ:ਚੰਦ੍ਰਕਾਂਤਾ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੩ )

ਮੇਰੇ ਏਥੇ ਹੋਨ ਕਰਕੇ ਨਹੀਂ ਆਉਂਦੀ ਸ਼ਰਮ ਆਉਂਦੀ ਸੂ। ਸੋ ਮੈਨੂੰ ਆਪ ਜਾਣ ਦੇਵੋ ਫੇਰ.......

ਭੂਤ-ਨਹੀਂ ਉਸਨੇ ਜੋ ਕੁਛ ਕਹਿਣਾ ਹੋਵੇਗਾ ਤੇਰੇ ਸਾਹਮਣੇ ਹੀ ਆਖੇਗੀ ਤੂੰ ਚੁਪ ਕਰਕੇ ਬੈਠੀ ਰਹੀਂ। ਸ਼ਾਂਤਾ-ਸੰਭਵ ਹੈ ਕਿ ਓਹ ਮੇਰੇ ਹੁੰਦਿਆਂ ਏਥੇ ਨਾ ਆਵੇ ਉਸਨੂੰ ਇਸ ਗੱਲ ਦਾ ਡਰ ਹੈ ਕਿ ਮਤਾਂ ਤੁਸੀਂ ਉਸਦੀ ਮੇਰੇ ਸਾਹਮਣੇ ਬੇ-ਇਜ਼ਤੀ ਕਰੋ।

ਭੂਤ-ਹਾਂ ਹੋ ਸਕਦਾ ਹੈ ਪਰ......... (ਕੁਛ ਮੋਚਕੇ) ਹੱਛਾ ਤੂੰ

ਇਹ ਸੁਣਦਿਆਂ ਹੀ ਸ਼ਾਂਤਾ ਓਥੋਂ ਉਠਕੇ ਬੰਗਲੇ ਵੱਲ ਚਲੀ ਗਈ ਇਸ ਵੇਲੇ ਸੂਰਜ ਡੁੱਬ ਚੁਕਾ ਸੀ ਤੇ ਚੌਹੀਂ ਪਾਸੀਂ ਹਨੇਰਾ ਹੋ ਰਿਹਾ ਸੀ।

ਨੌਵਾਂ ਕਾਂਡ

ਇੰਵ ਦਾ ਇਹ ਮਕਾਨ ਖੜਾ ਵੱਡਾ ਸੀ, ਇਸ ਵੇਲੇ ਏਥੇ ਜਿਤਨੇ ਆਦਮੀ ਆਏ ਹੋਏ ਸਨ ਓਹਨਾਂ ਵਿਚੋਂ ਕਿਸੇ ਨੂੰ ਕਿਸੇ ਪ੍ਰਕਾਰ ਦਾ ਔਖ ਨਹੀਂ ਹੋ ਸਕਦਾ ਸੀ ਅਰ ਇਸਦਾ ਪ੍ਰਬੰਧ ਭੀ ਬਹੁਤ ਚੰਗਾ ਕੀਤਾ ਹੋਯਾ ਸੀ । ਇਸਤ੍ਰੀਆਂ ਵਾਸਤੇ ਦਿਕ ਖਾਸ ਕਮਰਾ ਨੀਯਤ ਕੀਤਾ ਗਿਆ ਸੀ ਪਰੰਤੂ ਰਾਮਦੇਈ (ਨਾਨਕ ਦੀ ਮਾਂ) ਉਤੇ ਨਿਗਰਾਨੀ ਰਖੀ ਜਾਂਦੀ ਸੀ, ਅਰ ਇਸ ਗੱਲ ਦਾ ਭੀ ਪ੍ਰਬੰਧ ਕੀਤਾ ਗਿਆ ਸੀ ਕਿ ਕੋਈ ਕਿਸੇ ਨਾਲ ਵੈਰ ਨਾ ਕਰ ਸਕੇ। ਰਾਜਾ ਸੁਰੇਂਦ੍ਰ ਸਿੰਘ, ਬੀਰੇਂਦਰ ਸਿੰਘ ਅਰ ਦੋਹਾਂ ਕੁਮਾਰਾਂ ਦੇ ਕਮਰਿਆਂ ਅਗੇ ਪੂਰਾ ਪੂਰਾ ਪਹਿਰੇ ਦਾ ਪ੍ਰਬੰਧ