ਪੰਨਾ:ਚੰਦ੍ਰਕਾਂਤਾ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੪)

ਕੀਤਾ ਗਿਆ ਸੀ ਅਰ ਸਾਡੋ ਏਯਾਰ ਭੀ ਹੋਜ਼ਾਰ ਰਹਿੰਦੇ ਸਨ। ਭਾਵੇਂ ਭੂਤਨਾਥ ਇਕਾਂਤ ਵਿਚ ਬੈਠਾ ਹੋਯਾ ਆਪਣੀ

ਇਸਤ੍ਰੀ ਨਾਲ ਗੱਲਾਂ ਕਰ ਰਿਹਾ ਸੀ ਪਰ ਇਹ ਗੱਲ ਇੰਵ ਅਤੇ ਦੇਵੀ ਸਿੰਘ ਤੋਂ ਲੁਕੀ ਹੋਈ ਨਹੀਂ ਸੀ, ਜੋ ਇਸ ਬਗੀਚੇ ਵਿਚ ਫਿਰਦੇ ਤੇ ਗੱਲਾਂ ਕਰ ਰਹੇ ਸਨ, ਇਨਾਂ ਦੋਹਾਂ ਦੇ ਵੇਖਦਿਆਂ ਹੀ ਨਾਨਕ ਭੂਤ ਨਾਥ ਵੱਲ ਗਿਆ ਅਰ ਮੁੜ ਆਇਆ ਇਸਦੇ ਪਿਛੋਂ ਭੂਤਨਾਥ ਦੀ ਵਹੁਟੀ ਆਪਣੇ ਡੇਰੇ ਵਲ ਚਲੀ ਗਈ ਫੇਰ ਨਾਨਕ ਦੀ ਮਾਂ ਭੂਤ ਨਾਥ ਵੱਲ ਜਾਂਦੀ ਵੇਖੀ, ਉਸ ਵੇਲੇ ਇੰਵ ਨੇ ਦੇਵੀ ਸਿੰਘ ਨੂੰ ਕਿਹਾ ਵੀਰ ਜੀ | ਦੇਖੇ ਭੂਤਨਾਥ ਆਪਣੀ ਪਹਿਲੀ ਵਹੁਟੀ ਨਾਲ ਗੱਲ ਬਾਤ ਕਰ ਚੁਕਾ ਹੈ ਹੁਣ ਓਸਨੇ ਨਾਨਕ ਦੀ ਮਾਂ ਨੂੰ ਆਪਣੇ ਪਾਸ ਸੱਦਿਆ ਹੈ, ਸ਼ਾਂਤਾ ਦੀ ਜ਼ੁਬਾਨੀ ਭੂਤਨਾਥ ਨੂੰ ਓਸਦੀ ਖੋਟਿਆਈ ਦਾ ਪਤਾ ਲੱਗ ਹੀ ਚੁਕਾ ਹੋਵੇਗਾ ਸੋ ਅਚੰਭਾ ਨਹੀਂ ਕਿ ਭੂਤਨਾਥ ਕਰੋਧ ਵਿਚ ਆਕੇ ਰਾਮਦੇਈ ਦੇ ਹੱਥ ਪੈਰ ਤੋੜ ਦੇਵੇ।

ਦੇਵੀ-ਅਜੇਹਾ ਕਰਨਾ ਕੋਈ ਅਚੰਭੇ ਦੀ ਗੱਲ ਨਹੀਂ ਹੈ, ਇਸ ਦੁਸ਼ਟਾ ਨੇ ਕੰਮ ਭੀ ਤਾਂ ਮਾਰ ਖਾਣ ਦਾ ਕੀਤਾ ਹੈ। ਇੰਦ੍ਦੇਵ-ਠੀਕ ਹੈ ਪਰ ਇਸ ਵੇਲੇ ਇਸਨੂੰ ਬਚਾਉਣਾ ਚਾਹੀਦਾ ਹੈ।

ਦੇਵੀ-ਤਾਂ ਜਾਂਓ ਓਥੇ ਲੁਕਕੇ ਤਮਾਸ਼ਾ ਵੇਖੋ ਸਮਾਂ ਪੈਣ ਤੇ ਉਸਦੀ ਸਹਾਇਤਾ ਕਰਨੀ (ਹੱਸਕੇ ਆਪ ਹੀ ਅੱਗ ਲਾਉਂਦੇ ਹੋ ਤੇ ਆਪ ਹੀ ਬੁਝਾਉਂਦੇ ਹੋ !

ਇੰਦ੍ਦੇਵ—(ਹੱਸਕੇ) ਆਪ ਤਾਂ ਠੱਠਾ ਕਰਦੇ ਹੋ !

ਦੇਵੀ-ਠੱਠਾ ਕਾਹਦਾ ਹੈ ਕੀ ਆਪਨੇ ਓਸਨੂੰ ਨਹੀਂ ਫੜ ਮੰਗਵਾਯਾ ? ਜੇ ਫੜ ਮੰਗਵਾਯਾ ਹੈ ਤਾਂ ਕੀ ਕੁਛ ਇਨਾਮ