ਪੰਨਾ:ਚੰਦ੍ਰਕਾਂਤਾ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੫)

ਦੇਣ ਵਾਸਤੇ

ਇੰਦਰਦੇਵ (ਹੱਸ ਕੇ) ਤਾਂ ਕੀ ਆਪ ਦੀ ਏਹੋ ਮਰਜ਼ੀ ਹੈ ਕਿ ਹੁਣੇ ਹੀ ਓਸ ਦੀ ਮੁਰੰਮਤ ਕੀਤੀ ਜਾਵੇ ?

ਦੇਵੀ-ਚਾਹੀਦਾ ਤਾਂ ਅਜੇਹਾ ਹੀ ਹੈ, ਜੇ ਸਲਾਹ ਹੋਵੇ ਤਾਂ ਚਲੋ ਚੱਲ ਕੇ ਤਮਾਸ਼ਾ ਵੇਖੀਏ।

ਇੰਦਰ ਦੇਵ-ਨਹੀਂ ਨਹੀਂ । ਭੂਤਨਾਬ ਆਪ ਦਾ ਮਿੱਤ੍ਰ ਹੈ ਅਰ ਹੁਣ ਤਾਂ ਸਾਕ ਭੀ ਹੈ ਅਜਿਹੇ ਸਮੇਂ ਤੇ ਆਪ ਹੀ ਉਸ ਦੇ ਪਾਸ ਜਾ ਸਕਦੇ ਹੋ, ਸੋ ਜਾਓ ਤੇ ਉਸਨੂੰ ਬਚਾਓ, ਮੇਰਾ ਜਾਣਾ ਠੀਕ ਨਹੀਂ ਹੈ ।

ਦੇਵੀ-(ਹੱਸ ਕੇ) ਤਾਂ ਆਪ ਚਾਹੁੰਦੇ ਹੋ ਕਿ ਮੈਂ ਭੀ ਭੂਤਨਾਥ ਦੇ ਹਥੋਂ ਇਕ ਦੋ ਘਸੁੰਨ ਖਾਵਾਂ? ਹੱਛਾ ਮੈਂ ਆਪ ਦੀ ਆਗਯਾ ਭੰਗ ਨਹੀਂ ਕਰ ਸਕਦਾ, ਜਾਂਦਾ ਹਾਂ, ਅੱਜ ਆਪ ਨੇ ਬੜੀਆਂ ਗੱਲਾਂ ਸੁਣਾਈਆਂ ਹਨ, ਆਪ ਦਾ ਹਸਾਨ ਭੀ ਤਾਂ ਮੰਨਣਾ ਹੋਇਆ।

ਇਹ ਕਹਿੰਦਿਆਂ ੨ ਦੇਵੀ ਸਿੰਘ ਬਿਰਛਾਂ ਦੇ ਓਹਲੇ ਹੁੰਦਾ ਹੋਇਆ ਭੂਤਨਾਥ ਵੱਲ ਤੁਰ ਪਿਆ ਅਰ ਅਜੇਹੀ ਥਾਂ ਪਹੁੰਚਾ ਜਿਥੋਂ ਦੋਹਾਂ ਦੀਆਂ ਗੱਲਾਂ ਸੁਣ ਸਕਦਾ ਸੀ, ਉਸ ਵੇਲੇ ਭੂਤਨਾਥ ਇਹ ਗੱਲਾਂ ਕਰ ਰਿਹਾ ਸੀ। ਭੂਤ-ਚੰਗਾ ਹੋਇਆ ਜੋ ਤੂੰ ਘਾਟੀ ਜਾਣੋਂ ਬਚ ਰਿਹਾ ਪਰ ਤੂੰ ਨਨ੍ਹੋਂ ਨੂੰ ਕਿਉਂ ਨਾ ਨਾਲ ਲੈ ਆਈ, ਕਲੇਜਾ ਠੰਡਾ ਕਰਦਾ ਏਥੇ ਆ ਆ ਗਈ ਅਰ ਮੈਂ ਲਾਮਾ ਇਹ ਦੱਸ ਕਿ ਤੂੰ ਅਪਨੀ ਸਹੇਲੀ ਜ਼ਰਾ ਮੈਂ ਭੀ ਮਿਲਕੇ ਅਪਨਾ ਰਾਮਦੇਈਂ-ਨਨ੍ਹੀਂ ਵਿਚਾਰੀ ਤੇ ਕਿਉਂ ਮੇਹਣਾ ਦੇਂਦੇ ਹੋ, ਓਸ ਨੇ ਤੁਹਾਡਾ ਕੀ ਵਿਗਾੜਿਆ ਹੈ ? ਅਰ ਓਸ ਨੂੰ ਏਥੇ ਆਉਣ ਦੀ ਕੀ ਲੋੜ ਹੈ ? ਕੀ ਓਹ ਤੁਹਾਡੀ ਨੌਕਰ ਹੈ ? ਐਵੇਂ ਕਿਸੇ ਭਲੇ- ਹੈ ?