ਪੰਨਾ:ਚੰਦ੍ਰਕਾਂਤਾ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੦)

ਗੱਲਾਂ ਆਪਣੇ ਵਲੋਂ ਲੂਣ ਮਿਰਚ ਲਾ ਕੇ ਸੁਣਾਈਆਂ ਹਨ ਪਰ ਫੇਰ ਭੀ ਮੈਨੂੰ ਕੋਈ ਅਜੇਹੀ ਗੱਲ ਨਹੀਂ ਮਲੂਮ ਹੁੰਦੀ ਜਿਸ ਕਰਕੇ ਭੂਤਨਾਥ ਉੱਤੇ ਕੋਈ ਦੋਸ਼ ਲੱਗ ਸਕੇ, ਓਸ ਨੇ ਜੋ ਕੁਛ ਤੇਰੀ ਮਾਂ ਨੂੰ ਕਿਹਾ ਤੇ ਸਭ ਸੱਚ ਕਿਹਾ ਹੈ, ਇਸ ਵਲੋਂ ਮੈਂ ਭੂਤਨਾਥ ਨੂੰ ਕੁਛ ਨਹੀਂ ਕਹਿ ਸਕਦਾ .ਅਰ ਨਾ ਤੇਰੀਆਂ ਗੱਲਾਂ ਤੇ ਭਰੋਸਾ ਕਰਦਾ ਹਾਂ, ਬੜੇ ਸ਼ੋਕ ਦੀ ਗੱਲ ਹੈ ਕਿ ਤੂੰ ਮੇਰੀ ਸਿੱਖ ਵੱਲ ਕੁਛ ਧਿਆਨ ਨਾ ਕੀਤਾ, ਜੇ ਤੂੰ ਆਪਣੀ ਮਾਂ ਨਾਲ ਨਨ੍ਹੇ ਦੇ ਘਰੋਂ ਨਾ ਫੜਿਆ ਜਾਂਦਾ ਤਦ ਮੈਂ ਸ਼ਾਇਦ ਤੇਰੇ ਧੋਖੇ ਵਿਚ ਆ ਜਾਂਦਾ ਪਰ ਹੁਣ ਮੈਂ ਕਦੇ ਤੇਰੀ ਸਹਾਇਤਾ ਨਹੀਂ ਕਰ ਸਕਦਾ।

ਨਾਨਕ-ਪਰ ਆਪ ਤਾਂ ਮੇਰਾ ਅਪਰਾਧ ਖਿਮਾਂ ਕਰ ਚੁਕੇ ਹੋ ਅਤੇ ......

ਇੰਦ੍ਦੇਵ-ਜੇ ਤੂੰ ਉਸ ਖਿਮਾਂ ਨੂੰ ਪ੍ਰਾਪਤ ਕਰਕੇ ਪ੍ਰਸੰਨ ਹੋਇਆ ਸੀ ਤਾਂ ਫੇਰ ਓਸੇ ਰਸਤੇ ਕਿਉਂ ਤੁਰਿਆ ? ਅਤੇ ਆਪਣੀ ਮਾਂ ਨੂੰ ਨਾਲ ਲੈ ਕੇ ਨਨ੍ਹੋਂ ਦੇ ਘਰ ਕਰਦਿਆਂ ਸ਼ਰਮ ਨਹੀਂ ਆਉਂਦੀ ? ਕਿਉਂ ਗਿਆ? ਤੈਨੂੰ ਗੱਲ

ਗੋਪਾਲ—ਮੈਨੂੰ ਫੇਰ ਭੀ ਆਪਣੇ ਬਚਨ ਪਾਲਨ ਦਾਂ ਬਹੁਤਾ ਧਿਆਨ ਹੈ ਅਰ ਤੈਨੂੰ ਕੋਈ ਦੁਖ ਨਹੀਂ ਦੇਵਾਂਗਾ ਪਰ ਹੁਣ ਭੂਤਨਾਥ ਤੇਰਾ ਮੂੰਹ ਨਹੀਂ ਵਖਣਾ ਚਾਹੁੰਦਾ ਤੇ ਨਾ ਮੈਂ ਹੀ ਭੂਟਨਾਥ ਨੂੰ ਕੁਛ ਕਹਿਣਾ ਚਾਹੁੰਦਾ ਹਾਂ, ਇੰਦਰਦੇਵ ਨੇ ਤੇਰੇ ਨਾਲ ਅਗੇ ਹੀ ਬਹੁਤ ਨੇਕੀ ਕੀਤੀ ਹੈ ਕਿ ਤੈਨੂੰ ਏਥੋਂ ਨਿਕਲ ਜਾਣ ਦੀ ਆਗਯਾ ਦੇ ਦਿੱਤੀ ਹੈ । ਨਹੀਂ ਤਾਂ ਤੂੰ ਇਸੇ ਯੋਗ ਸੀ ਕਿ ਸਾਰੀ ਉਮਰ ਕੈਦਖਾਨੇ ਦੀ ਰੋਟੀ ਖਾਂਦਾ।

ਨਾਨਕ- ਜੋ ਆਯਾ | ਪਰ ਮੇਰੇ ਪਿਤਾ ਪਾਸੋਂ ਮੇਰੀ ਮਾਂ ਨੂੰ ਕੁਛ ਖਰਚ ਤਾਂ ਦੁਆ ਦੇਵੋ ਜਿਸ ਨਾਲ ਓਹ ਉਮਰ ਭਰ ਰੋਟੀ