ਪੰਨਾ:ਚੰਦ੍ਰਕਾਂਤਾ.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬)

ਕਰ ਸਕਦਾ ਸੀ। ਭਾਵੇਂ ਤੂੰ ਪਹਿਲੇ ਕਿੰਨੀਆਂ ਬੁਰਿਆਈਆਂ ਤੇ ਖੋਟੇ ਕੰਮ ਕਿਉਂ ਨਾ ਕੀਤੇ ਹੋਣ ਪਰ ਅੱਜ ਅਸੀਂ ਲੋਕ ਤੇਰੇ ਦੇਣਦਾਰ ਬਣੇ ਹੋਏ ਹਾਂ, ਤੇਰੇ ਉਪਕਰਾਰ ਹੇਠ ਦੱਬੇ ਹੋਏ ਹਾਂ ਅਰ ਸਮਝਦੇ ਹਾਂ ਕਿ ਤੂੰ ਆਪਣੇ ਕੁਕਰਮਾਂ ਦਾ ਪ੍ਰਾਸਚਿਤ ਕਰ ਚੁਕਾ ਹੈਂ

ਭੂਤ-ਆਪ ਜੋ ਕੁਛ ਕਹਿੰਦੇ ਹੋ ਇਹ ਆਪ ਦੀ ਵਡਿਆਈ ਹੈ ਪਰੰਤੂ ਮੈਂ ਜੋ ਕੁਛ ਕੁਕਰਮ ਕੀਤੇ ਹਨ ਮੈਂ ਸਮਝਦਾ ਹਾਂ ਕਿ ਉਸ ਦਾ ਪ੍ਰਾਸਚਿਤ ਹੋ ਹੀ ਨਹੀਂ ਸਕਦਾ ਪਰ ਫੇਰ ਭੀ ਮੈਂ ਮਹਾਰਾਜ ਦੀ ਸ਼ਰਨ ਆ ਚੁਕਾ ਹਾਂ ਮਹਾਰਾਜ ਨੇ ਮੈਨੂੰ ਆਪਣਾ ਦਾਸਨ ਦਾਸ ਬਣਾ ਲਿਆ ਹੈ ਇਸ ਲਈ ਮੇਰਾ ਆਤਮਾ ਪ੍ਰਸੰਨ ਹੈ ਅਰ ਮੈਂ ਆਪਣੇ ਆਪ ਨੂੰ ਸੰਸਾਰ ਵਿਚ ਮੂੰਹ ਦਿਖਾਉਣ ਜੋਗਾ ਸਮਝਣ ਲੱਗ ਪਿਆ ਹਾਂ, ਮੈਂ ਇਹ ਭੀ ਸਮਝਦਾ ਹਾਂ ਕਿ ਆਪ ਜੋ ਕੁਛ ਆਯਾ ਕਰ ਰਹੇ ਹੋ ਓਹ ਮਹਾਰਾਜ ਦੀ ਆਯਾ ਹੈ ਜਿਸ ਨੂੰ ਮੈਂ ਕਦੇ ਭੰਗ ਨਹੀਂ ਕਰ ਸਕਦਾ, ਮੈਂ ਆਪਣਾ ਜੀਵਨ ਬ੍ਰਿਤਾਂਤ ਸੁਨਾਉਣ ਨੂੰ ਤਿਆਰ ਹਾਂ ਪ੍ਰੰਤੂ....

ਇਹ ਕਹਿ ਕੇ ਭੂਤਨਾਥ ਨੇ ਇਕ ਹਾਉਕਾ ਭਰਕੇ ਮਹਾਰਾਜ ਸੁਰੇਂਦ੍ਰ ਸਿੰਘ ਵੱਲ ਦੇਖਿਆ।

ਸੁਰੇਂਦ-ਭੂਤਨਾਥ ! ਭਾਵੇਂ ਅਸੀਂ ਤੇਰਾ ਕੁਛ ੨ ਹਾਲ ਜਾਣ ਚੁਕੇ ਹਾਂ ਪਰੰਤੂ ਫੇਰ ਤੇਰਾ ਪੂਰਾ ੨ ਹਾਲ ਤੇਰੇ ਮੂੰਹੋਂ ਸੁਣਨ ਦੀ ਇੱਛਾ ਰਖਦੇ ਹਾਂ, ਤੂੰ ਦੱਸਣ ਵਿਚ ਕੁਛ ਸੰਕੋਚ ਨਾ ਕਰ, ਇਸ ਨਾਲ ਤੇਰਾ ਮਨ ਹੌਲਾ ਹੋ ਜਾਵੇਗਾ ਅਰ ਜਿਸ ਗੱਲ ਦਾ ਤੈਨੂੰ ਡਰ ਹੈ ਓਹ ਭੀ ਹਟ ਜਾਵੇਗਾ।

ਭੂਤ-ਜੋ ਆਯਾ ।

ਇਹ ਕਹਿ ਕੇ ਭੂਤਨਾਥ ਨੇ ਪੂਨਾਮ ਕੀਤਾ ਅਰ ਆਪਣੀ ਜੀਵਣੀ ਇਸਤਰਾਂ ਸੁਣਾਈ:-