ਪੰਨਾ:ਚੰਦ੍ਰਕਾਂਤਾ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੨)

ਗੋਪਾਲ—ਹੱਛਾ ਬੈਠੋ ਮੇਰੀ ਗੱਲ ਦਾ ਉੱਤਰ ਦੇਵੋ।

ਭੂਤ-ਦੱਸੋ ।

ਗੋਪਾਲ—ਰਾਮ ਦੇਈ ਤੇ ਨਾਨਕ ਵਲੋਂ ਆਪ ਕੀ ਆਗਯਾ

ਭੂਤ-ਮਹਾਰਾਜ ਨੇ ਕੀ ਆਗੜਾ ਦਿੱਤੀ ਹੈ ?

ਗੋਪਾਲ-ਓਹਨਾਂ ਨੇ ਤਾਂ ਇਹ ਗੱਲ ਆਪ ਦੇ ਉੱਪਰ ਹੀ

ਭੂਤ-ਫੇਰ ਜੋ ਆਪ ਦੀ ਮਰਜ਼ੀ ਹੋਵੇ, ਮੈਂ ਵਲੋਂ ਇਸ ਦੀ ਮਾਂ ਨੂੰ ਹੁਕਮ ਸੁਣਾ ਦਿੱਤਾ ਹੈ।

ਗੋਪਾਲ—ਇਹਨਾਂ ਦਾ ਅਪਰਾਧ ਤਾਂ ਆਪ ਸੁਣ ਹੀ ਚੁਕੇ

ਭੂਤ-ਪਿਛਲੇ ਸਭ ਸੁਣ ਚੁਕਾ ਹਾਂ ਪਰ ਨਵੀਂ ਇਹੋ ਗੱਲ ਸੁਣੀ ਹੈ ਕਿ ਇਹ ਦੋਵੇਂ ਨਨੋਂ ਦੇ ਘਰੋਂ ਫੜੇ ਗਏ ਹਨ। ਗੋਪਾਲ—ਇਸ ਦੇ ਬਿਨਾਂ ਇਕ ਗੱਲ ਹੋਰ ਭੀ ਹੈ।

ਭੂਤ-ਓਹ ਕੀ

ਗੋਪਾਲ—ਜੇ ਇਹ ਦੋਵੇਂ ਖਾਲੀ ਹੱਥ ਨਾ ਹੁੰਦੇ ਤਾਂ ਵਿਚਾਰੀ ਸ਼ਾਂਤਾ ਨੂੰ ਜ਼ਰੂਰ ਮਾਰ ਸੁਟਦੇ । ਏਤਨੇ ਨੂੰ ਨਾਨਕ ਬੋਲ ਉੱਠਿਆ, ਨਹੀਂ ਨਹੀਂ | ਆਪ ਦੇ ਜਾਸੂਸਾਂ ਨੇ ਇਹ ਝੂਠਾ ਕਲੰਕ ਸਾਡੇ ਤੇ ਲਾਇਆ ਹੈ।

ਭੂਤ-ਜੇ ਏਹੋ ਗੱਲ ਹੈ ਤਾਂ ਮੈਂ ਇਸ ਨੂੰ ਹਥਕੜੀ ਬੇੜੀ ਤੋਂ ਖਾਲੀ ਕਿਉਂ ਵੇਖਦਾ ਹਾਂ।

ਇੰਦ੍ਦੇਵ-ਏਸੇ ਲਈ ਕਿ ਇਹ ਲੋਕ ਸਾਡੇ ਹਾੜੇ ਦੇ ਅੰਦਰ ਕੁਛ ਨਹੀਂ ਕਰ ਸਕਦੇ, ਜਦ ਇਹ ਲੋਕ ਫੜੇ ਹੋਏ ਏਥੇ ਆਏ ਸੀ ਤਾਂ ਕੁਛ ਦਿਨ ਤਾਂ ਇਹਨਾਂ ਦੀ ਨੀਤ ਸਾਫ ਰਹੀ ਸੀ