ਪੰਨਾ:ਚੰਦ੍ਰਕਾਂਤਾ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੩)

ਪਰ ਅੱਜ ਇਹਨਾਂ ਦੀ ਨੀਤ ਕੁਛ ਵਿਗੜੀ ਹੋਈ ਮਲੂਮ ਹੋਈ ਹੈ।

ਭੂਤ-ਹੱਛਾ ਹੁਣ ਆਪ ਹੀ ਇਨ੍ਹਾਂ ਲਈ ਕੋਈ ਆਯਾ ਦੇਵੇ, ਪਰ ਇੰਵ ਜੀ ਇਹ ਨਾ ਸਮਝਨਾ ਕਿ ਇਹਨਾਂ ਦੇ ਆੳਣ ਕਰਕੇ ਮੈਨੂੰ ਕੁਛ ਰੰਜ ਹੋਇਆ ਹੈ ਨਹੀਂ ਸਗੋਂ ਇਹਨਾਂ ਦਾ ਆਉਣਾ ਮੇਰੇ ਲਈ ਲਾਭਦਾਇਕ ਹੈ, ਮੈਂ ਇਨ੍ਹਾਂ ਦੇ ਮੋਹ ਵਿਚ ਫਸਿਆ ਹੋਇਆ ਸੀ ਪਰ ਹੁਣ ਪਤਾ ਲੱਗਾ ਕਿ ਇਹ ਵਿਹੁ ਦੀ ਗੰਦਲ ਹਨ ਸੋ ਅੱਜ ਮੈਂ ਇਹਨਾਂ ਤੋਂ ਪਿੱਛਾ ਛੁਡਾ ਕੇ ਬਹੁਤ ਪ੍ਰਸੰਨ ਹੋਇਆ ਹਾਂ, ਮੇਰੇ ਸਿਵੇਂ ਬੜਾ ਭਾਰ ਲਹਿ ਗਿਆ ਹੈ, ਹੁਣ ਮੇਰਾ ਜੀਵਨ ਆਰਾਮ ਨਾਲ ਬਤੀਤ ਹੋਵੇਗਾ।

ਇੰਦ੍ਦੇਵ-ਹੱਛਾ ਜੇ ਇਹ ਲੋਕ ਇਸੇਤਰਾਂ ਛੱਡ ਦਿਤੇ ਜਾਣ ਤਾਂ ਆਪ ਦੇ ਖਜ਼ਾਨੇ ਨੂੰ ਤਾਂ ਕੋਈ ਹਾਨੀ ਨਹੀਂ ਪਚਾ ਸਕਦੇ ਜੋ ਲਾਮਾ ਘਾਟੀ ਦੇ ਅਦਰ ਹੈ।

ਭੂਤ-ਨਹੀਂ ਕੁਛ ਹੀ ਨਹੀਂ, ਲਾਮਾ ਘਾਟੀ ਵਿਚ ਗਹਿਣੇ ਦੇ ਬਿਨਾਂ ਹੋਰ ਕੁਛ ਨਹੀਂ ਹੈ ਮੈਂ ਗਹਿਣ ਮੈਂ ਹੁਣੇ ਮੰਗਵਾ ਲੈਂਦਾ ਹਾਂ। ਇੰਵ ਜੇ ਆਪ ਦਾ ਭਾਵ ਨਾਨਕ ਦੀ ਮਾਂ ਦੇ ਗਹਿਣਿਆਂ ਤੋਂ ਹੈ ਤਾਂ ਓਹ ਮੇਰੇ ਪਾਸ ਹਨ ਕਿਉਂਕਿ ਇਹ ਨਨੋਂ ਦੇ ਘਰ ਗਹਿਣਿਆਂ ਦੇ ਬਿਨਾਂ ਨਹੀਂ ਗਈ ਸੀ।

ਭੂਤ-ਬੱਸ ਮੈਂ ਇਸ ਵਲੋਂ ਭੀ ਨਿਸਚਿੰਤ ਹੋ ਗਿਆ, ਭਾਵੇਂ ਉਨ੍ਹਾਂ ਗਹਿਣਿਆਂ ਦੀ ਮੈਨੂੰ ਕੋਈ ਪਰਵਾਹ ਨਹੀਂ ਪਰ ਮੈਂ ਇਨ੍ਹਾਂ ਦੇ ਪਾਸ ਇਕ ਕੌਡੀ ਨਹੀਂ ਛੱਡਨਾ ਚਾਹੁੰਦਾ।

ਇੰਵ-ਹੱਛਾ ਜੋ ਰਾਇ ਹੋਵੇਗੀ ਓਸੇ ਤਰਾਂ ਹੀ ਕੀਤਾ ਜਾਵੇਗਾ, ਇਹ ਕਹਿ ਕੇ ਇੰਦਰ ਦੇਵ ਨੇ ਫੇਰ ਸਰਜੂ ਸਿੰਘ ਨੂੰ ਸਦਿਆ, ਜਦ ਓਹ ਆਇਆ ਤਾਂ ਕਿਹਾ ਕਿ ਥੋੜੇ ਚਿਰ ਲਈ ਨਾਨਕ ਨੂੰ ਬਾਹਰ ਲੈ ਜਾਓ ।