ਪੰਨਾ:ਚੰਦ੍ਰਕਾਂਤਾ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੪)

ਨਾਨਕ ਨੂੰ ਨਾਲ ਲੈ ਕੇ ਸਰਜੂ ਸਿੰਘ ਕਮਰੇ ਦੇ ਬਾਹਰ ਚਲਾ ਗਿਆ ਅਰ ਇਸ ਦੇ ਪਿਛੋਂ ਚਾਰੇ ਆਦਮੀ ਸੋਚਨ ਲਗੇ ਜੋ ਨਾਨਕ ਤੇ ਉਸ ਦੀ ਮਾਂ ਨੂੰ ਕੀ ਵੰਡ ਦਿੱਤਾ ਜਾਵੇ ਜਾਂ ਉਸ ਦੇ ਨਾਲ ਕੀ ਵਰਤਾਓ ਕੀਤਾ ਜਾਵੇ, ਬਹੁਤ ਕੁਛ ਸੋਚਨ ਦੇ ਪਿਛੋਂ ਇਹ ਨਿਕਾਲਾ ਦਿੱਤਾ ਜਾਵੇ ਅਰ ਕਹਿ ਰਾਜ ਅੰਦਰ ਦੇਖ ਪੱਕੀ ਹੋਈ ਕਿ ਇਨ੍ਹਾਂ ਨੂੰ ਦੇਸ਼ ਦਿੱਤਾ ਜਾਵੇ ਕਿ ਜਿਸ ਦਿਨ ਸਾਡੇ ਮਹਾਰਾਜ ਦੇ ਜਾਣਗੇ ਮਾਰ ਸੁਟੇ ਜਾਣਗੇ।

ਇਸ ਹੁਕਮ 'ਤੇ ਮਹਾਰਾਜ ਦੀ ਆਗਯਾ ਲੈਣ ਦੀ ਕੋਈ ਲੋੜ ਨਹੀਂ ਸੀ ਕਿਉਂਕਿ ਓਹਨਾਂ ਨੇ ਅਗੇ ਹੀ ਕਹਿ ਡਡਿਆ ਸੀ ਕਿ ਇਹ ਸਾਰਾ ਕੰਮ ਭੂਤਨਾਥ ਦੀ ਮਰਜ਼ੀ ਅਨੁਸਾਰ ਕੀਤਾ ਜਾਵੇ, ਸੋ ਨਾਨਕ ਤੇ ਰਾਮਦੇਈ ਨੂੰ ਅੰਦਰ ਸੱਦ ਕੇ ਇਹ ਸਾਰਾ ਹੁਕਮ ਸੁਣਾਇਆ ਗਿਆ।

ਇਹ ਆਗਯਾ ਭਾਵੇਂ ਸਾਧਾਰਨ ਸੀ ਪਰ ਓਹਨਾਂ ਵਾਸਤੇ ਬਹੁਤ ਭੈੜੀ ਸੀ, ਜਿਨ੍ਹਾਂ ਨੂੰ ਭੂਤਨਾਥ ਦੀ ਕ੍ਰਿਪਾ ਨਾਲ ਸ਼ਾਹ ਖਰਚੀ ਦੀ ਆਦਤ ਪੈ ਚੁਕੀ ਸੀ, ਨਾਨਕ ਤੇ ਉਸ ਦੀ ਮਾਂ ਵਿਲਕ ੨ ਕੇ ਰੋ ਰਹੇ ਸਨ, ਇੰਦਰ ਦੇਵ ਨੇ ਆਪਣੇ ਚਾਰ ਆਦਮੀਆਂ ਨੂੰ ਆਗਯਾ ਕੀਤੀ ਕਿ ਓਹ ਨਾਨਕ ਤੇ ਉਸ ਦੀ ਮਾਂ ਨੂੰ ਮਹਾਰਾਜ ਦੀ ਸਰਹੱਦੋਂ ਪਾਰ ਪੁਚਾ ਦੇਣ, ਸਰਜੂ ਸਿੰਘ ਓਸੇ ਵੇਲੇ ਓਹਨਾਂ ਦੋਹਾਂ ਨੂੰ ਨਾਲ ਲੈ ਕੇ ਬਾਹਰ ਚਲਾ ਗਿਆ।

ਭੂਤ-ਮੇਰੇ ਸਿਰੋਂ ਪਾਪਾਂ ਦੀ ਪੰਡ ਲੱਥੀ, ਹੱਛਾ ਹੁਣ ਇਹ ਦਸੋ ਕਿ ਕੱਲ ਕੀ ਹੋਵੇਗਾ।

{[gap}}ਗੋਪਾਲ-ਮਹਾਰਾਜ ਨੇ ਤਾਂ ਏਹੋ ਆਗਯਾ ਦਿੱਤੀ ਹੋਈ ਹੈ ਕਿ ਕੱਲ ਏਥੋਂ ਕੂਚ ਕੀਤਾ ਜਾਵੇ ਅਰ ਤਲਿਸਮ ਦੀ ਸੈਰ ਕਰਦੇ ਹੋਏ ਚੁਨਾਰਗੜ੍ਹ ਪਹੁੰਚ ਜਾਈਏ, ਚੰਪਾ, ਸ਼ਾਂਤਾ, ਹਰਨਾਮ ਸਿੰਘ