ਪੰਨਾ:ਚੰਦ੍ਰਕਾਂਤਾ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੫)

ਭਰਤ ਸਿੰਘ ਤੇ ਦਲੀਪ ਸ਼ਾਹ ਆਦਿਕ ਬਾਹਰੋਂ ਹੀ ਚਨਾਰਗੜ੍ਹ ਭੇਜ ਦਿਤੇ ਜਾਣ, ਜੇ ਸਾਡੇ ਕਿਸੇ ਅੱਯਾਰ ਦੀ ਭੀ ਇੱਛਾ ਹੋਵੇ ਤਾਂ ਓਹਨਾਂ ਦੇ ਨਾਲ ਚਲਾ ਜਾਵੇ।

ਭੂਤ-ਅਜੇਹਾ ਕੇਹੜਾ ਮੂਰਖ ਹੋਵੇਗਾ ਜੋ ਤਲਿਸਮ ਦੀ ਸੈਰ ਛੱਡ ਕੇ ਜਾਵੇਗਾ।

ਦੇਵ-ਸਾਰੇ ਏਹੋ ਗੱਲ ਆਖਦੇ ਹਨ।

ਭੂਤ-ਹਾਂ ਇਹ ਤਾਂ ਦਸੋ ਕਿ ਜਦ ਮੈਂ ਨਾਨਕ ਨੂੰ ਦਰਬਾਰ ਵਿਚ ਵੇਖਿਆ ਸੀ ਤਾਂ ਓਸ ਦੇ ਹੱਥ ਵਿਚ ਇਕ ਲਪੇਟੀ ਹੋਈ ਮੂਰਤ ਕਹੀਂ ਸੀ, ਤੇ ਹੁਣ ਕਿਥੇ ਹੈ?

ਇੰਦਰ ਦੇਵ-ਓਹ ਕਾਗਜ਼ ਜਿਸਨੂੰ ਆਪ ਨੇ ਮੂਰਤਸਮਝਿਆ ਸੀ ਮੇਰੇ ਪਾਸ ਹੈ, ਵਾਸਤਵ ਵਿਚ ਓਹ ਮੂਰਤ ਨਹੀਂ ਹੈ ਓਹ ਇਕ ਵੱਡੀ ਸਾਰੀ ਅਰਜ਼ੀ ਹੈ ਜੋ ਉਹ ਦਰਬਾਰ ਵਿਚ ਪੇਸ਼ ਕਰਨੀ ਚਾਹੁੰਦਾ ਸੀ ਪਰ ਅਜੇਹਾ ਕਰ ਨਾ ਸਕਿਆ।

ਭੂਤ-ਉਸ ਵਿਚ ਕੀ ਲਿਖਿਆ ਸੀ ?

ਇੰਦਰ ਦੇਵ-ਜੋ ਲੋਕ ਉਸਨੂੰ ਫੜ ਕੇ ਲਿਆਏ ਹਨ ਉਹਨਾਂ ਦੀ ਨਿੰਦਿਆ ਚੁਗਲੀ ਦੇ ਬਿਨਾਂ ਹੋਰ ਕੁਛ ਨਹੀਂ ਸੀ ਪਰ ਨਾਲ ਹੀ ਇਸ ਗੱਲ ਤੇ ਬਹੁਤ ਜ਼ੋਰ ਦਿੱਤਾ ਹੋਇਆ ਸੀ ਕਿ ਕਮਲਾ ਦੀ ਮਾਂ ਸ਼ਾਂਤਾ ਵਾਸਤਵ ਵਿਚ ਮਰ ਗਈ ਹੈ, ਅੱਜ ਜਿਸ ਕਮਲਾ ਨੂੰ ਸਭ ਦੇਖ ਰਹੇ ਹਨ ਓਹ ਵਾਸਤਵ ਵਿਚ ਨਕਲੀ ਹੈ।

ਭੂਤ-ਵਾਹ ਓਏ ਸ਼ੈਤਾਨ ! (ਕੁਛ ਠਹਿਰਕੇ, ਸ਼ਾਇਦ ਓਹ ਦਰਖਾਸਤ ਮਹਾਰਾਜ ਦੇ ਹੱਥ ਨਹੀਂ ਪਹੁੰਚੀ।

ਇੰਦਰ ਦੇਵ-ਕਿਉਂ ਨਹੀਂ, ਮੈਂ ਜਾਨ ਬੁਝ ਕੇ ਓਸ ਨੂੰ ਜਾਣ ਦਿੱਤਾ, ਰਾਤ ਨੂੰ ਪਹਿਰੇਦਾਰਾਂ ਦੇ ਹੱਥੀਂ ਆਗੜਾ ਲੈ ਕੇ ਮਹਾਰਾਜ ਦੇ ਪਾਸ ਪਹੁੰਚਾ ਅਰ ਮਹਾਰਾਜ ਦੇ ਅਗੇ ਓਹ ਦਰਖਾਸਤ ਰੱਖ