ਪੰਨਾ:ਚੰਦ੍ਰਕਾਂਤਾ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੮)

ਤਰਾਂ ਮੁੜ ਉਸੇ ਤਲਿਸਮੀ ਬਾਗ ਵਿਚ ਲੈ ਗਿਆ ਸੀ ਜਿਸ ਵਿਚੋਂ ਲਿਆਇਆ ਸੀ।

ਜਦ ਮਹਾਰਾਜ ਸੁਰੇਂਦ੍ਰ ਸਿੰਘ ਆਦਿਕ ਉਸ ਬਾਰਾਂਦਰੀ ਵਿਚ ਪਹੁੰਚੇ ਜਿਸ ਵਿਚ ਰਾਤ ਆਰਾਮ ਕੀਤਾ ਸੀ ਅਰ ਸਵੇਰੇ ਵਾਜੇ ਦੀ ਆਵਜ਼ ਸੁਣੀ ਸੀ ਤਦ ਦਿਨ ਪਹਿਰ ਭਰ ਤੋਂ ਕੁਛ ਵਧੀਕ ਬਾਕੀ , ਜੀਤ ਸਿੰਘ ਨੇ ਇੰਦਰ ਦੇਵ ਨੂੰ ਪੁਛਿਆ ਕਿ ਹੁਣ ਕ ਕਰਨਾ ਚਾਹੀਦਾ ਹੈ।

ਇੰਦਰ ਦੇਵ-ਜੇ ਮਹਾਰਾਜ ਅੱਜ ਦੀ ਰਾਤ ਏਥੇ ਰਹਿਣਾ ਪ੍ਰਵਾਨ ਕਰਨ ਤਾਂ ਮੈਂ ਦੂਸਰੇ ਬਾਗ ਵਿਚ ਲੈ ਜਾ ਕੇ ਕੁਛ ਤਮਾਸ਼ਾ ਵਿਖਾਵਾਂ।

ਜੀਤ-ਚੰਗੀ ਗੱਲ ਹੈ ਚਲੋ।

ਇਹ ਸੁਣਕੇ ਇੰਦਰ ਦੇਵ ਨੇ ਉਸ ਬਾਰਾਂਦਰੀ ਦੀਆਂ ਕਈ ਅਲਮਾਰੀਆਂ ਵਿਚੋਂ ਇਕ ਅਲਮਾਰੀ ਖੋਲੀ ਅਰ ਉਸ ਦੇ ਅੰਦਰ ਜਾ ਕੇ ਸਭਨਾਂ ਨੂੰ ਆਪਣੇ ਪਿਛੇ ਆਉਣ ਦੀ ਸੈਨਤ ਕੀਤੀ, ਇਹ ਇਕ ਗਲੀ ਵਾਂਗ ਰਸਤਾ ਬਣਿਆਂ ਹੋਇਆ ਸੀ, ਇੰਦਰ ਦੇਵ ਦੇ ਕਹੇ ਅਨੁਸਾਰ ਸਭ ਨਿਧੜਕ ਹੋ ਕੇ ਅੰਦਰ ਲੰਘ ਗਏ, ਥੋੜੀ ਦੂਰ ਜਾ ਕੇ ਇੰਦਰ ਦੇਵ ਨੇ ਇਕ ਹੋਰ ਦਰਵਾਜ਼ਾ ਖੋਹਲਿਆ, ਬੂਹਿਓਂ ਬਾਹਰ ਹੁੰਦਿਆਂ ਹੀ ਸਭਨਾਂ ਨੇ ਅਪਨੇ ਆਪ ਨੂੰ ਇਕ ਹਰੇ ਭਰੇ ਬਾਗ ਵਿਚ ਵੇਖਿਆ, ਜਿਸ ਦੀ ਬਨਾਵਟ ਬੜੀ ਹੀ ਅਨੋਖੀ ਸੀ ਇਹ ਬਾਗ ਜੰਗਲੀ ਬੂਟਿਆਂ ਨਾਲ ਭਰਿਆ ਹੋਇਆ ਸੀ ਅਤੇ ਵਿਚਕਾਰ ਇਕ ਸੋਤਾ ਭੀ ਸੀ ਅਰ ਚੌਹੀਂ ਪਾਸੀਂ ਕੰਧ ਸੀ, ਹਾਂ ਵਿਚਕਾਰ ਇਕ ਥੜੇ ਤੇ ਬਾਰਾਂ ਥੰਮਾਂ ਤੇ ਛੱਤ ਪਾ ਕੇ ਇਕ ਬੰਗਲਾ ਬਨਾਇਅ ਹੋਇਆ ਸੀ ਤੇ ਉਸ ਥੜੇ ਤੇ ਚੜ੍ਹਨ ਲਈ ਸਭ ਪਾਸੇ ਪੌੜੀਆਂ ਬਣੀਆਂ ਹੋਈਆਂ ਸਨ।