ਪੰਨਾ:ਚੰਦ੍ਰਕਾਂਤਾ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੯)

ਇਹ ਚਬੂਤਰਾ (ਬੜਾ) ਕਛ ਅਨੋਖੇ ਹੀ ਢੰਗ ਦਾ ਬਣਿਆਂ ਹੋਇਆ ਸੀ, ਲਗਭਗ ਚਾਲੀ ਗਜ਼ ਚੌੜਾ ਤੇ ਏਨਾ ਹੀ ਲੰਮਾ ਹੋਵੇਗਾ, ਇਸ ਦੇ ਫਰਸ਼ ਤੇ ਲੋਹੇ ਦੀਆਂ ਬਾਰੀਕ ਨਾਲੀਆਂ ਜਾਲ ਵਾਂਗ ਜੁੜੀਆਂ ਹੋਈਆਂ ਸਨ ਅਰ ਵਿਚਕਾਰ ਇਕ ਚੌ-ਨੁਕਰਾ ਕਾਲਾ ਪੱਥਰ ਇਸਤਰਾਂ ਜੁੜਿਆ ਹੋਇਆ ਸੀ ਕਿ ਚਾਰ ਆਦਮੀ ਉਸ ਦੇ ਉੱਪਰ ਬੈਠ ਸਕਦੇ ਸਨ, ਇਸ ਦੇ ਬਿਨਾਂ ਉਸ ਚਬੂਤਰੇ ਤੇ ਹੋਰ ਕੁਛ ਨਹੀਂ ਸੀ।

ਥੋੜੇ ਚਿਰ ਤੱਕ ਸਭ ਉਸ ਚਬੂਤਰੇ ਵੱਲ ਦੇਖਦੇ ਰਹੇ ਫਿਰ ਇੰਦਰ ਦੇਵ ਨੇ ਮਹਾਰਾਜ ਨੂੰ ਕਿਹਾ ਇਹ ਬਗੀਚਾ ਤਲਿਸਮ ਬਨੌਣ ਵਾਲਿਆਂ ਨੇ ਕੇਵਲ ਤਮਾਸ਼ਾ ਦੇਖਣ ਲਈ ਬਣਾਇਆ ਹੈ, ਇਥੋਂ ਦਾ ਤਮਾਸ਼ਾ ਮੈਂ ਆਪ ਦੇ ਪਾਸ ਰਹਿ ਕੇ ਨਹੀਂ ਵਿਖਾ ਸਕਦਾ, ਜੇ ਆਪ ਮੈਨੂੰ ਦੋਪਹਿਰਾਂ ਦੀ ਛੁਟੀ ਦੇਵੋ ਤਾਂ...

ਮਹਾਰਾਜ ਨੇ ਇੰਦਰ ਦੇਵ ਦੀ ਇਹ ਗੱਲ ਮੰਨ ਲਈ ਤਦ ਓਹ ਸਭਨਾਂ ਦੇ ਵੇਖਦਿਆਂ 2 ਉਸ ਕਾਲੇ ਪੱਥਰ ਦੇ ਉੱਪਰ ਗਿਆ ਜੋ ਚਬੂਤਰੇ ਦੇ ਵਿਚਕਾਰ ਲੱਗਾ ਹੋਇਆ ਸੀ, ਸਵਾਰ ਹੁੰਦਿਆਂ ਹੀ ਓਹ ਪੱਥਰ ਹਿਲਿਆ ਅਰ ਇੰਦਰ ਦੇਵ ਨੂੰ ਨਾਲ ਲੈ ਕੇ ਧਰਤੀ ਦੇ ਅੰਦਰ ਚਲਾ ਗਿਆ ਪਰ ਥੋੜੇ ਹੀਚਿਰ ਪਿਛੋਂ ਓਹ ਅਪਨੇ ਟਿਕਾਣੇ ਆ ਗਿਆ ਪ੍ਰੰਤੂ ਇੰਦਰ ਦੇਵ ਉਸ ਦੇ ਉੱਪਰ ਨਹੀਂ ਸੀ।

ਇੰਦਰ ਦੇਵ ਦੇ ਚਲੇ ਜਾਣ ਪਿਛੋਂ ਥੋੜਾ ਚਿਰ ਤੱਕ ਸਭ ਕੋਈ ਓਸ ਬੜੇ ਤੇ ਖੜੇ ਰਹੇ, ਇਸ ਦੇ ਪਿਛੋਂ ਓਹ ਬੜਾ ਗਰਮ ਹੋਣ ਲੱਗ ਪਿਆ, ਹੌਲੀ ੨ ਇਹ ਤਾਉ ਇਤਨਾ ਵਧਿਆ ਕਿ ਲਾਚਾਰ ਹੋ ਕੇ ਸਭਨਾਂ ਨੂੰ ਹੇਠਾਂ ਉਤਰਨਾ ਪਿਆ, ਇਸ ਵੇਲੇ ਦਿਨ ਕੋਈ ਦੋ ਕੁ ਘੰਟੇ ਬਾਕੀ ਸੀ।

ਸਭੇ ਹੀ ਫਿਰਦੇ ੨ ਬਾਗ ਦੀ ਕੰਧ ਵੱਲ ਚਲੇ ਗਏ ਅਰ