ਪੰਨਾ:ਚੰਦ੍ਰਕਾਂਤਾ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੦)

ਵੇਖਣ ਲਗੇ ਜੋ ਕੰਧ ਕੇਹੀ ਬਣੀ ਹੋਈ ਹੈ ਪਰੰਤੂ ਕੋਈ ਅਨੋਖੀ ਗੱਲ ਨਾ ਦਿੱਸੀ, ਫੇਰ ਫਿਰਦੇ ੨ ਉੱਤਰ ਵੱਲ ਦੀ ਕੰਧ ਵੱਲ ਗਏ ਫੇਰ ਪੱਛਮ ਦੀ ਕੰਧ ਵੱਲ ਗਏ ਤੇ ਏਧਰ ਦੀ ਕੰਧ ਨੂੰ ਹੈਰਾਨੀ ਨਾਲ ਵੇਖਣ ਲੱਗ ਪਏ ਕਿਉਂਕਿ ਇਸ ਵਿਚ ਕੁਛ ਚਿੱਤਾ ਸੀ।

ਇਹ ਕੰਧ ਸ਼ੀਸ਼ੇ ਦੀ ਮਲੂਮ ਹੁੰਦੀ ਸੀ ਅਰ ਉਸ ਉੱਪਰ ਮਹਾਂ-ਭਾਰਤ ਦੀਆਂ ਮੂਰਤਾਂ ਬਣੀਆਂ ਹੋਈਆਂ ਸਨ ਜੇਹੀਆਂ ਉਸ ਤਲਿਸਮੀ ਬੰਗਲੇ ਵਿਚ ਤੁਰਦੀਆਂ ਫਿਰਦੀਆਂ ਮੂਰਤਾਂ ਇਹਨਾਂ ਲੋਕਾਂ ਨੇ ਵੇਖੀਆਂ ਸਨ, ਇਹ ਲੋਕ ਬੜਾ ਚਿਰ ਏਹਨਾਂ ਮੂਰਤਾਂ ਨੂੰ ਵੇਖਦੇ ਰਹੇ, ਸਭਨਾਂ ਨੂੰ ਨਿਸਚਾ ਹੋ ਗਿਆ ਕਿ ਜਿਸਤਰਾਂ ਓਹ ਮੂਰਤਾਂ ਤੁਰਦੀਆਂ ਫਿਰਦੀਆਂ ਵੇਖ ਚੁਕੇ ਹਾਂ ਉਸੇ ਤਰਾਂ ਇਹਨਾਂ ਮੂਰਤਾਂ ਨੂੰ ਭੀ ਵੇਖਾਂਗੇ ਕਿਉਂਕਿ ਕੰਧ ਤੇ ਹੱਥ ਫੇਰਨ ਤੋਂ ਸਾਫ ਮਲੂਮ ਹੁੰਦਾ ਸੀ ਕਿ ਇਹ ਮੂਰਤਾਂ ਸ਼ੀਸ਼ੇ ਦੇ ਅੰਦਰ ਹਨ।

ਇਹਨਾਂ ਮੂਰਤਾਂ ਦੇ ਦੇਖਣ ਤੋਂ ਸਾਫ ੨ ਮਹਾਂ ਭਾਰਤ ਦਾ ਸਮਾਂ ਅੱਖਾਂ ਦੇ ਅਗੇ ਆ ਜਾਂਦਾ ਸੀ, ਕੈਰਵਾਂ ਪਾਂਡਵਾਂ ਦੀ ਫੌਜ, ਵਡੇ ੨ ਸੈਨਾਪਤੀ, ਰਥ, ਹਾਥੀ, ਘੋੜੇ ਆਦਿਕ ਸਭ ਕੁਛ ਸੀ, ਇਸ ਲੜਾਈ ਦੀ ਨਕਲ ਆਪਣੀਆਂ ਅੱਖਾਂ ਨਾਲ ਵੇਖਾਂਗੇ, ਇਹ ਸੋਚ ਸਭ ਪ੍ਰਸੰਨ ਹੋ ਰਹੇ ਸਨ ਅਰ ਬੜੇ ਧਿਆਨ ਨਾਲ ਓਹਨਾਂ ਮੂਰਤਾਂ ਨੂੰ ਵੇਖ ਰਹੇ ਸਨ ਏਥੋਂ ਤੱਕ ਕਿ ਤਰਕਾਲਾਂ ਪੈ ਗਈਆਂ ਅਰ ਹਨੇਰਾ ਹੋ ਗਿਆ, ਅਚਾਨਕ ਓਹ ਕੰਧ ਚਮਕਣ ਲੱਗ ਪਈ ਤੇ ਮੂਰਤਾਂ ਭੀ ਹਿੱਲਣ ਲੱਗ ਪਈਆਂ, ਜਿਸ ਤੋਂ ਸਭਨਾਂ ਨੇ ਸਮਝਿਆ ਕਿ ਨਕਲੀ ਲੜਾਈ ਹੋਣ ਵਾਲੀ ਹੈ ਪਰ ਕੁਛ ਚਿਰ ਪਿਛੋਂ ਸਾਰਿਆਂ ਨੂੰ ਹੈਰਾਨੀ ਹੋਈ ਜਦ ਵੇਖਿਆ ਕਿ ਓਹ ਮੂਰਤਾਂ ਇਕ ੨ ਕਰਕੇ ਗੁੰਮ ਹੁੰਦੀਆਂ ਜਾਂਦੀਆਂ ਹਨ ਏਥੋਂ ਤੱਕ ਕਿ ਥੋੜੇ ਚਿਰ