ਪੰਨਾ:ਚੰਦ੍ਰਕਾਂਤਾ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭)

ਭੂਤਨਾਥ ਦੀ ਜੀਵਣੀ

ਭੂਤ-ਸਭ ਤੋਂ ਪਹਿਲੇ ਮੈਂ ਓਹ ਗੱਲ ਦੱਸਾਂਗਾ ਜੋ ਆਪ ਨਹੀਂ ਜਾਣਦੇ, ਅਰਥਾਤ ਮੈਂ ਨੌਗੜ ਦੇ ਰਹਿਣ ਵਾਲੇ ਅਰ ਦੇਵੀ ਸਿੰਘ ਦੇ ਸਕੇ ਚਾਚੇ “ਜੀਵਨ ਸਿੰਘ ਦਾ ਪੁੱਤ ਹਾਂ । ਮੇਰੀ ਮਈ ਮਾਂ ਮੈਨੂੰ ਦੇਖਣਾ ਨਹੀਂ ਚਾਹੁੰਦੀ ਸੀ, ਮੈਂ ਉਸ ਦੀਆਂ ਅੱਖਾਂ ਵਿਚ ਮਾਨੋ ਕੰਡਾ ਹੋ ਰਿਹਾ ਸੀ, ਮੇਰੀ ਸਕੀ ਮਾਂ ਦੀ ਇੱਜ਼ਤ ਮੇਰੇ ਹੀ ਕਰਕੇ ਸੀ ਤੇ ਉਸ ਮਤੇਈ ਬਾਂਝ (ਸੰਢ) ਨੂੰ ਕੋਈ ਪੁਛਦਾ ਭੀ ਨਹੀਂ ਸੀ, ਸੋ ਓਹ ਮੈਨੂੰ ਹੀ ਮਾਰ ਦੇਣ ਦੇ ਯਤਨ ਵਿਚ ਲੱਗੀ ਰਹਿੰਦੀ, ਪ੍ਰੰਤੂ ਇਹ ਗੱਲ ਮੇਰੇ ਪਿਤਾ ਨੂੰ ਭੀ ਮਲੂਮ ਹੋ ਗਈ, ਇਸ ਲਈ ਜਦ ਮੈਂ ਅੱਠ ਹੀ ਵਰ੍ਹਿਆਂ ਦਾ ਸੀ ਤਾਂ ਮੇਰੇ ਪਿਤਾ ਨੇ ਮੈਨੂੰ ਆਪਣੇ ਮਿੱਤ੍ਰ ਦੇਵਦੱਤ ਬ੍ਰਹਮਚਾਰੀ ਦੇ ਸਪੁਰਦ ਕਰ ਦਿਤਾ ਜੋ ਤੇਜ ਸਿੰਘ ਜੀ ਦੇ ਭੀ ਉਸਤਾਦ ਸਨ* ਅਰ ਮਹਾਤਮਾਂ ਵਾਂਗ ਨੌਗੜ ਦੇ ਉਸੇ ਤਲਿਸਮੀ ਖੋਹ ਵਿਚ ਰਹਿੰਦੇ ਹੁੰਦੇ ਸਨ ਜਿਸ ਨੂੰ ਰਾਜਾ ਬੀਰੇਂਦ ਸਿੰਘ ਨੇ ਤੋੜਿਆ ਹੈ। ਮੈਨੂੰ ਪਤਾ ਨਹੀਂ ਜੋ ਮੇਰੇ ਪਿਤਾ ਨੇ ਮੇਰੇ ਵਲੋਂ ਓਹਨਾਂ ਨੂੰ ਕੀ ਸਮਝਾਯਾ ਤੇ ਕੀ ਕਿਹਾ ਪਰ ਇਸ ਵਿਚ ਕੁਛ ਸੰਦੇਹ ਨਹੀਂ ਕਿ ਬ੍ਰਹਮਚਾਰੀ ਜੀ ਮੈਨੂੰ ਆਪਣੇ ਪੁੜਾਂ ਵਾਂਗ ਸਮਝਦੇ ਸਨ ਤੇ ਪੜ੍ਹਾਉਂਦੇ ਲਿਖਾਉਂਦੇ ਤੇ ਨਾਲ ਹੀ ਅੱਯਾਰੀ ਸਿਖਾਉਂਦੇ ਸਨ ਉਨ੍ਹਾਂ ਨੇ ਜੜ੍ਹੀ ਬੂਟੀ ਦੇ ਪ੍ਰਭਾਵ ਨਾਲ ਮੇਰੀ ਸੂਰਤ ਬਹੁਤ ਕੁਛ ਵਟਾ ਦਿੱਤੀ ਸੀ ਜਿਸ ਕਰਕੇ ਮੈਨੂੰ ਕੋਈ ਪਛਾਨ ਨਹੀਂ ਸਕਦਾ ਸੀ, ਮੇਰਾ ਪਿਓ ਭੀ ਮੈਨੂੰ ਮਿਲਨ ਲਈ ਸਦਾ ਆਉਂਦਾ ਹੁੰਦਾ ਸੀ।

ਚੰਦ੍ਹਤਾ ਦੇ ਪਹਿਲੇ ਹਿਸੇ ਦੇ ਛੇਵੇਂ ਕਾਂਡ ਵਿਚ ਤੇਜ ਸਿੰਘ ਨੇ ਬੀਰੇਂਦ੍ਰ ਸਿੰਘ ਨੂੰ ਉਸਤਾਦ ਦਾ ਹਾਲ ਦੱਸਿਆ ਸੀ।