ਪੰਨਾ:ਚੰਦ੍ਰਕਾਂਤਾ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੨)

ਤਮਾਸ਼ਾ ਥੋੜੇ ਚਿਰ ਵਿਚ ਹੀ ਨਹੀਂ ਮੁੱਕਾ ਸਗੋਂ ਵੇਖਦਿਆਂ ੨ ਸਾਰੀ ਰਾਤ ਬੀਤ ਗਈ, ਦਿਨ ਚੜ੍ਹਨ ਤੋਂ ਕੁਛ ਚਿਰ ਪਹਿਲਾਂ ਹਨੇਰਾ ਹੋ ਗਿਆ ਅਰ ਓਸ ਹਨੇਰੇ ਵਿਚ ਹੀ ਮੂਰਤਾਂ ਗੁੰਮ ਹੋ ਗਈਆਂ, ਚਾਨਣਾ ਹੋਣ ਤੇ ਸਭਨਾਂ ਨੇ ਵੇਖਿਆ ਕਿ ਉਸ ਚਬੂਤਰੇ ਉਤੇ ਇੰਦਰ ਦੇਵ ਦੇ ਬਿਨਾਂ ਕੁਛ ਭੀ ਨਹੀਂ ਹੈ ।

ਇੰਦਰ ਦੇਵ ਨੂੰ ਵੇਖ ਕੇ ਸਭ ਪ੍ਰਸੰਨ ਹੋਏ ਅਰ ਰਾਮ ਰਵੱਯਾ ਕਰਨ ਦੇ ਪਿਛੋਂ ਗੱਲਾਂ ਹੋਣ ਲੱਗੀਆਂ।

ਇੰਦਰ ਦੇਵ(ਚਬੂਤਰੇ ਦੇ ਹੇਠਾਂ ਉਤਰ ਕੇ ਤੇ ਮਹਾਰਾਜ ਦੇ ਪਾਸ ਆ ਕੇ) ਮੈਂ ਆਸ਼ਾ ਕਰਦਾ ਹਾਂ ਕਿ ਮਹਾਰਾਜ ਇਸ ਤਮਾਸ਼ੇ ਨੂੰ ਵੇਖ ਕੇ ਬਹੁਤ ਪ੍ਰਸੰਨ ਹੋਏ ਹੋਣਗੇ।

ਮਹਾਰਾਜ-ਬੇਸ਼ੱਕ ! ਪਰ ਕੀ ਇਸ ਦੇ ਬਿਨਾਂ ਹੋਰ ਭੀ ਕੋਈ ਤਮਾਸ਼ਾ ਏਥੇ ਦਿਸ ਸਕਦਾ ਹੈ ?

ਇੰਦਰ ਦੇਵ-ਜੀ ਹਾਂ ਪੂਰਾ ੨ ਮਹਾਂ ਭਾਰਤ ਦਿਖਾਇਆ ਜਾ ਸਕਦਾ ਹੈ ਪਰ ਦੋ ਚਾਰ ਦਿਨਾਂ ਵਿਚ ਨਹੀਂ ਸਗੋਂ ਮਹੀਨਿਆਂ ਵਿਚ, ਇਸ ਦੇ ਬਨਾਉਣ ਵਾਲੇ ਨੇ ਇਹ ਢੰਗ ਰਖਿਆ ਹੈ ਕਿ ਭਾਵੇਂ ਆਦਿ ਤੋਂ ਤਮਾਸ਼ਾ ਅਰੰਭ ਕੀਤਾ ਜਾਵੇ ਤੇ ਭਾਵੇਂ ਵਿਚੋਂ ਕੋਈ ਅੰਗ, ਜੋ ਚਾਹੋ ਦੇਖ ਸਕਦੇ ਹੋ ।

ਮਹਾਰਾਜ-ਇੱਛਾ ਤਾਂ ਬਹੁਤ ਕੁਛ ਦੇਖਣ ਦੀ ਹੈ ਪਰ ਇਸ ਵੇਲੇ ਅਸੀਂ ਠਹਿਰ ਨਹੀਂ ਸਕਦੇ ਫੇਰ ਕਦੀ ਵੇਖਾਂਗੇ, ਹੱਛਾ ਹੁਣ ਸਾਨੂੰ ਇਸ ਤਮਾਸ਼ੇ ਸੰਬੰਧੀ ਕੁਛ ਸਮਝਾਓ ਤਾਂ ਸਹੀ ਜੋ ਇਹ ਕੰਮ ਕਿਸਤਰਾਂ ਹੁੰਦਾ ਹੈ ਅਰ ਤੁਸੀਂ ਓਥੇ ਜਾ ਕੇ ਕੀ ਕੁਛ ਕੀਤਾ ਸੀ।

ਇਹ ਸੁਣਕੇ ਇੰਦਰ ਦੇਵ ਨੇ ਓਥੋਂ ਦਾ ਪੂਰਾ ੨ ਹਾਲ ਸਮਝਾਇਆ ਅਰ ਕਿਹਾ ਕਿ ਏਹੋ ਜੇਹੇ ਕਈ ਤਮਾਸ਼ੇ ਇਸ ਤਲਿਸਮ ਵਿਚ ਹਨ ਜੇ ਆਪ ਚਾਹੋ ਤਾਂ ਕਈ ਵਰ੍ਹੇ ਏਹੋ ਆਨੰਦ ਵੇਖ