ਪੰਨਾ:ਚੰਦ੍ਰਕਾਂਤਾ.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੩)

ਸਕਦੇ ਹੋ, ਇਸ ਦੇ ਬਿਨਾਂ ਏਥੇ ਧਨ ਦਾ ਭੀ ਇਹ ਹਾਲ ਹੈ ਕਿ ਵਰ੍ਹਿਆਂ ਤੱਕ ਢੋਂਦੇ ਰਹੋ ਫੇਰ ਭੀ ਨਾ ਮੁਕੇ, ਸੋਨੇ ਚਾਂਦੀ ਦੀ ਤਾਂ ਗੱਲ ਹੀ ਕੋਈ ਨਹੀਂ ਜਵਾਹਰਾਤ ਆਪ ਜਿਤਨੀ ਚਾਹੋ ਲੈ ਸਕਦੇ ਹੋ, ਸੱਚੀ ਗੱਲ ਤਾਂ ਇਹ ਹੈ ਕਿ ਜਿਤਨਾ ਧਨ ਏਥੇ ਹੈ ਉਸ ਦੇ ਰੱਖਣ ਦਾ ਏਹੋ ਟਿਕਾਣਾ ਹੋ ਸਕਦਾ ਹੈ, ਏਸ ਬਗੀਚੇ ਦੇ ਪਾਸ ਹੀ ਚਾਰ ਬਾਗ ਹੋਰ ਹਨ ਪਰ ਸ਼ਾਇਦ ਇਸ ਵੇਲੇ ਆਪ ਓਹਨਾਂ ਦੀ ਸੈਰ ਕਰਨੀ ਨਹੀਂ ਚਾਹੋਗੇ ।

ਮਹਾਰਾਜ-ਹਾਂ ਇਸ ਵੇਲੇ ਅਸੀਂ ਤਮਾਸ਼ੇ ਨਹੀਂ ਵੇਖ ਸਕਦੇ ਚਾਹੀਦਾ ਹੈ, ਸਭ ਤੋਂ ਪਹਿਲੇ ਵਿਆਹ ਦੇ ਕੰਮ ਤੋਂ ਵੇਹਲੇ ਹੋਣਾ ਇਸ ਦੇ ਪਿਛੋਂ ਫੇਰ ਇਕ ਵਾਰੀ ਇਸ ਤਲਿਸਮ ਵਿਚ ਆ ਕੇ ਸੈਰ ਕਰਾਂਗੇ।

ਕੁਛ ਗੱਲਾਂ ਕਰਨ ਦੇ ਪਿਛੋਂ ਇੰਦਰ ਦੇਵ ਸਾਰਿਆਂ ਨੂੰ ਉਸੇ ਬਾਗ ਵਿਚ ਲੈ ਗਿਆ, ਜਿਸ ਵਿਚ ਪਹਿਲੇ ਮਿਲਿਆ ਸੀ, ਅਰ ਜਿਥੋਂ ਆਪਣੇ ਘਰ ਨੂੰ ਲੈ ਗਿਆ ਸੀ।

ਸਤਵਾਂ ਕਾਂਡ

ਇਸ ਬਾਗ ਵਿਚ ਜਿਸ ਬਾਰਾਂਦਰੀ ਵਿਚ ਬੈਠ ਕੇ ਪਹਿਲੇ ਦਿਨ ਰੋਟੀ ਖਾਧੀ ਸੀ ਅੱਜ ਭੀ ਓਥੇ ਹੀ ਬੈਠ ਕੇ ਭੋਜਨ ਕੀਤਾ, ਭੋਜਨ ਦੀਆਂ ਚੀਜ਼ਾਂ ਅੱਯਾਰ ਆਪਣੇ ਨਾਲ ਲਿਆਏ ਸਨ ਤੇ ਪਾਣੀ ਓਥੇ ਅਗੇ ਹੀ ਬਹੁਤ ਸੀ ਸੋ ਮੂੰਹ ਹੱਥ ਧੋ ਕੇ ਰੋਟੀ ਖਾ ਕੇ ਸਭੇ ਹੀ ਸੌਂ ਗਏ ਕਿਉਂਕਿ ਰਾਤ ਦੇ ਜਾਗੇ ਹੋਏ ਸਨ ਅਰ ਆਰਾਮ ਕੀਤੇ ਦੇ ਬਿਨਾਂ ਅਗੇ ਨਹੀਂ ਜਾ ਸਕਦੇ ਭਰ ਤੋਂ ਕੁਛ ਘੱਟ ਬਾਕੀ ਰਹਿ ਗਿਆ ਤਾਂ ਧੋ ਕੇ ਅਗੇ ਜਾਣ ਲਈ ਤਿਆਰ ਹੋ ਗਏ, ਸੀ, ਜਦ ਦਿਨ ਪਹਿਰ ਸਭ ਉੱਠ ਕੇ ਹੱਥ ਮੂੰਹ ਅਸੀਂ ਪਿਛੇ ਕਿਤੇ ਲਿਖ