ਪੰਨਾ:ਚੰਦ੍ਰਕਾਂਤਾ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੪)

ਆਏ ਹਾਂ ਕਿ ਏਥੇ ਤਿੰਨਾਂ ਪਾਸਿਆਂ ਦੀਆਂ ਕੰਧਾਂ ਵਿਚ ਕਈ ਅਲਮਾਰੀਆਂ ਸਨ, ਸੋ ਇਸ ਵੇਲੇ ਕੌਰ ਇੰਜੀਤ ਸਿੰਘ ਨੇ ਓਹਨਾਂ ਅਲਮਾਰੀਆਂ ਵਿਚੋਂ ਇਕ ਅਲਮਾਰੀ ਖੋਲ੍ਹੀ ਅਰ ਮਹਾਰਾਜ ਵੱਲ ਦੇਖ ਕੇ ਕਿਹਾ ਕਿ ਚਨਾਰਗੜ੍ਹ ਦੇ ਤਲਿਸਮ ਵਿਚ ਜਾਣ ਦਾ ਇਹ ਰਸਤਾ ਹੈ ਅਰ ਅਸੀਂ ਦੋਵੇਂ ਭਰਾ ਇਸੇ ਰਸਤੇ ਗਏ ਸੀ।

ਰਸਤਾ ਬੜਾ ਹਨੇਰਾ ਸੀ ਇਸ ਲਈ ਇੰਤ ਸਿੰਘ ਨੇ ਤਲਿਸਮੀ ਖੰਜਰ ਕੱਢ ਲਿਆ ਅਰ ਚਾਨਣਾ ਕਰਦਾ ਹੋਇਆ ਆਪ ਅਗੇ ੨ ਤੁਰ ਪਿਆ, ਉਸ ਦੇ ਪਿਛੇ ਮਹਾਰਾਜ ਤੇ ਬਾਕੀ ਸਭ ਤੁਰ ਪਏ, ਸਭ ਦੇ ਪਿਛੇ ਅਨੰਦ ਸਿੰਘ ਹੱਥ ਵਿਚ ਤਲਿਸਮੀ ਖੰਜਰ ਲਈ ਚਾਨਣਾ ਕਰਦਾ ਹੋਇਆ ਜਾ ਰਿਹਾ ਸੀ ਕਿਉਂਕਿ ਸੁਰੰਗ ਤੰਗ ਹੋਣ ਕਰਕੇ ਅੱਗੇ ਦਾ ਚਾਨਣ ਕੰਮ ਨਹੀਂ ਦੇਂਦਾ ਸੀ।

ਇਹ ਲੋਕ ਕਈ ਘੰਟੇ ਬਰਾਬਰ ਸੁਰੰਗ ਵਿਚ ਤੁਰੇ ਗਏ, ਇਸ ਗੱਲ ਦਾ ਕਛੁ ਪਤਾ ਨਾ ਲੱਗਾ ਕਿ ਕਦੋਂ ਸੰਧਯਾ ਪਈ ਹੈ ਤੇ ਹੁਣ ਕਿਤਨੀ ਰਾਤ ਬੀਤ ਚੁਕੀ ਹੈ, ਜਦ ਸੁਰੰਗ ਦਾ ਦੂਸਰਾ ਬੂਹਾ ਆਇਆ ਤਾਂ ਉਸ ਨੂੰ ਖੋਹਲ ਕੇ ਸਭ ਇਕ ਵੱਡੀ ਸਾਰੀ ਕੋਠੜੀ ਵਿਚ ਪਹੁੰਚੇ, ਇਸ ਬੂਹੇ ਦੇ ਬਿਨਾਂ ਉਸ ਕੋਠੜੀ ਵਿਚ ਤਿੰਨ ਬੂਹੇ ਹੋਰ ਭੀ ਸਨ ਜਿਨ੍ਹਾਂ ਵੱਲ ਸੈਨਤ ਕਰਕੇ ਇੰਦ੍ਰੀਤ ਸਿੰਘ ਨੇ ਕਿਹਾ ਕਿ ਹੁਣ ਅਸੀਂ ਚਬਤਰੇ ਵਾਲੇ ਤਲਿਸਮ ਦੇ ਹੇਠਾਂ ਆ ਪਹੁੰਚੇ ਹਾਂ, ਇਸ ਥਾਂ ਤੇ ਇਕ ਦੂਸਰੇ ਨਾਲ ਹੀ ਸੈਂਕੜੇ ਕੋਠੜੀਆਂ ਹਨ ਜੋ ਭੂਲ ਭੁਲੱਈਆਂ ਵਾਂਗ ਚੱਕਰ ਖਾਂਦੀਆਂ ਹਨ ਤੇ ਓਹਨਾਂ ਵਿਚ ਫਸਿਆ ਹੋਇਆ ਆਦਮੀ ਛੇਤੀ ਨਹੀਂ ਨਿਕਲ ਸਕਦਾ ਜਦ ਅਸੀਂ ਪਹਿਲੇ ਪਹਿਲ ਏਥੇ ਆਏ ਸੀ ਤਾਂ ਸਭ ਕੋਠੜੀਆਂ ਦੇ ਬੂਹੇ ਬੰਦ ਸਨ, ਜੋ ਤਲਿਸਮੀ ਪੁਸਤਕ ਦੀ ਸਹਾਇਤਾ ਗਏ ਅਰ ਜਿਸ ਦਾ ਪੂਰਾ ਹਾਲ ਆਪ ਨੂੰ