ਪੰਨਾ:ਚੰਦ੍ਰਕਾਂਤਾ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੭)

ਪਰ ਸਭਨਾਂ ਕੰਮਾਂ ਤੋਂ ਵੇਹਲੇ ਹੋ ਕੇ ਫੇਰ ਉਥੇ ਚਲਾਂਗੇ ਪਰ ਉਥੋਂ ਹੀ ਰੋਹਤਾਸ ਗੜ੍ਹ, ਜਾ ਕੇ ਓਥੋਂ ਦੇ ਤਹਿਖਾਨੇ ਦੀ ਸੈਰ ਕਰਾਂਗੇ, ਹੱਛਾ ! ਹੁਣ ਏਥੋਂ ਬਾਹਰ ਨਿਕਲਨਾ ਚਾਹੀਦਾ ਹੈ।

ਅਗੇ ੨ ਕੌਰ ਇੰਦਰਜੀਤ ਸਿੰਘ ਤੁਰ ਪਿਆ ਤੇ ਬਾਕੀ ਉਸਦੇ ਪਿਛੇ, ਪੰਜ ਸਤ ਪੌੜੀਆਂ ਜਾਣ ਦੇ ਪਿਛੋਂ ਇਕ ਲੋਹੇ ਦਾ ਬੂਹਾ ਆਇਆ ਜਿਸ ਨੂੰ ਕੌਰ ਨੇ ਉਸੇ ਹੀਰੇ ਦੀ ਕੁੰਜੀ ਨਾਲ ਖੋਲ੍ਹਿਆ ਫੇਰ ਸਭਨਾਂ ਨੂੰ ਨਾਲ ਲੈ ਕੇ ਕੁਮਾਰ ਤਲਿਸਮੀ ਚਬੂਤਰੇ ਦੇ ਬਾਹਰ ਨਿਕਲੇ, ਉਸ ਵੇਲੇ ਰਾਤ ਐਵੇਂ ਨਾਉਂ ਮਾਤਰ ਰਹਿ ਗਈ ਸੀ।

ਅਠਵਾਂ ਕਾਂਡ

ਤਲਿਸਮ ਦੀ ਸੈਰ ਕਰਨ ਦੇ ਪਿਛੋਂ ਸਭੇ ਆਪੋ ਆਪਣੇ ਕੰਮਾਂ ਵਿਚ ਲੱਗ ਗਏ, ਕੈਦੀਆਂ ਦਾ ਮੁਕੱਦਮਾ ਕੁਛ ਦਿਨ ਬੰਦ ਕਰਕੇ ਸਭ ਕੁਮਾਰਾਂ ਦੇ ਵਿਆਹ ਦੇ ਆਹਰ ਵਿਚ ਲੱਗ ਗਏ, ਮਹਾਰਾਜ ਸੁਰੇਂਦ੍ਰ ਸਿੰਘ ਨੇ ਜੋ ਕੰਮ ਜਿਸ ਦੇ ਯੋਗ ਸਮਝਿਆ ਉਸ ਦੇ ਸਪੁਰਦ ਕਰ ਦਿੱਤਾ, ਕੈਦੀਆਂ ਨੂੰ ਚੁਨਾਰਗੜ੍ਹ ਭੇਜ ਦਿੱਤਾ, ਇਹ ਭੀ ਸੋਚ ਲਿਆ ਕਿ ਦੋ ਚਾਰ ਦਿਨ ਤੱਕ ਅਸੀਂ ਭੀ ਸਭ ਚੁਨਾਰਗੜ੍ਹ ਚਲੇ ਜਾਵਾਂਗੇ ਅਤੇ ਓਥੋਂ ਹੀ ਜੰਞ ਚੜ੍ਹਕੇ ਏਥੇ ਆਵੇਗੀ।

ਭਰਤ ਸਿੰਘ ਤੇ ਦਲੀਪ ਸ਼ਾਹ ਦਾ ਡੇਰਾ ਭੀ ਭਲਭੱਦ੍ਰ ਸਿੰਘ ਦੇ ਪਾਸ ਹੀ ਕਰਾਇਆ ਗਿਆ ਅਰ ਬਾਕੀ ਪ੍ਰਾਹੁਣਿਆਂ ਦੇ ਨਾਲ ਹੀ ਇਨ੍ਹਾਂ ਦੀ ਖਾਤਰ-ਦਾਰੀ ਦਾ ਭਾਰ ਭੀ ਭੂਤਨਾਥ ਤੇ ਹੀ ਸੁਟਿਆ ਗਿਆ ਅਸੀਂ ਏਥੇ ਸੰਛੇਪ ਵਿਚ ਹੀ ਲਿਖ ਦੇਂਦੇ ਹਾਂ ਕਿ ਕੇਹੜਾ ਕੰਮ ਕਿਸ ਦੇ ਸਪੁਰਦ ਕੀਤਾ ਗਿਆ।