ਪੰਨਾ:ਚੰਦ੍ਰਕਾਂਤਾ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੦)

ਬੈਠੇ ਰਹਿ ਗਏ।

ਰਾਤ ਪਹਿਰ ਭਰ ਤੋਂ ਵਧੀਕ ਜਾ ਚੁਕੀ ਹੈ, ਕੌਰ ਇੰਦਰਜੀਤ ਸਿੰਘ ਅਪਨੇ ਕਮਰੇ ਵਿਚ ਬੈਠੇ ਭੈਰੋਂ ਸਿੰਘ ਨਾਲ ਹੌਲੀ ੨ ਗੱਲਾਂ ਕਰ ਰਹੇ ਹਨ, ਇਨ੍ਹਾਂ ਦੋਹਾਂ ਦੇ ਬਿਨਾਂ ਹੋਰ ਓਥੇ ਕੋਈ ਨਹੀਂ ਤੇ ਕਮਰੇ ਦਾ ਬੂਹਾ ਭੀ ਬੰਦ ਕੀਤਾ ਹੋਇਆ ਹੈ। ਭੈਰੋਂ-ਆਪ ਸਾਫ ੨ ਕਿਉਂ ਨਹੀਂ ਦੱਸਦੇ ਕਿ ਆਪ ਦੀ ਉਦਾਸੀ ਦਾ ਕਾਰਨ ਕੀ ਹੈ ? ਅੱਜ ਤਾਂ ਆਪ ਨੂੰ ਪ੍ਰਸੰਨ ਹੋਣਾ ? ਚਾਹੀਦਾ ਹੈ ਕਿ ਜਿਸ ਕੰਮ ਵਿਚ ਕਈ ਵਰ੍ਹਿਆਂ ਤੋਂ ਸਿਰ ਤਲੀ ਤੇ ਰੱਖ ਕੇ ਕੰਮ ਕਰ ਰਹੇ ਸੀ, ਵਡੇ ੨ ਵੈਰੀਆਂ ਦਾ ਟਾਕਰਾ ਕੀਤਾ ਸੀ, ਜਿਸ ਦੀ ਆਸ਼ਾ ਵਿਚ ਵਡੇ ੨ ਔਖ ਸਹਾਰੇ ਤੇ ਦਿਨ ਰਾਤ ਵਿਆਕੁਲ ਹੋ ਰਹੇ ਸੀ ਤੇ ਜਿਸ ਦੇ ਮਿਲਨ ਕਰਕੇ ਕੁਲ ਸੰਸਾਰ ਦੀ ਪ੍ਰਸੰਨਤਾ ਮਿਲ ਗਈ ਸਮਝਦੇ ਸੀ ਓਹ ਕੰਮ ਆਪ ਦੀ ਇੱਛਾ ਅਨੁਸਾਰ ਹੋ ਰਿਹਾ ਹੈ ਓਸੇ ਕਿਸ਼ੋਰੀ ਦੇ ਨਾਲ ਆਪਣੇ ਵਿਆਹ ਦਾ ਦਾ ਪ੍ਰਬੰਧ ਹੁੰਦਾ ਆਪ ਵੇਖ ਰਹੇ ਹੋ ਫੇਰ ਅਜੇਹੀ ਦਸ਼ਾ ਵਿਚ ਆਪ ਨੂੰ ਉਦਾਸ ਵੇਖ ਕੇ ਅਜੇਹਾ ਕੌਣ ਹੈ ਜੋ ਰੰਜ ਨਹੀਂ ਕਰੇਗਾ ? ਇੰਦਰਜੀਤ-ਬੇਸ਼ੱਕ ਮੇਰੇ ਵਾਸਤੇ ਬੜੀ ਖੁਸ਼ੀ ਦਾ ਦਿਨ ਹੈ ਅਰ ਮੈਂ ਖੁਸ਼ ਭੀ ਹਾਂ ਪਰੰਤੂ ਕਮਲਨੀ ਵਲੋਂ ਮੈਨੂੰ ਬਹੁਤ ਰੰਜ ਹੈ, ਹਜ਼ਾਰ ਯਤਨ ਕਰਨ ਤੇ ਭੀ ਮੇਰਾ ਮਨ ਇਹ ਦੁਖ ਨਹੀਂ ਸਹਾਰਦਾ । ਭੈਰੋਂ—(ਹੈਰਾਨੀ ਦਾ ਢੰਗ ਬਨਾ ਕੇ) ਹੈਂ | ਕਮਲਨੀ ਵਲੋਂ ਆਪ ਨੂੰ ਰੰਜ ਹੈ | ਜਿਸ ਦੇ ਉਪਕਾਰਾਂ ਹੇਠ ਆਪ ਦਬੇ ਪਏ ਹੋ ਓਸੇ ਕਮਲਨੀ ਨਾਲ ਰੰਜ ਹੈ । ਇਹ ਆਪ ਕੀ ਕਹਿ ਰਹੇ ਹੋ ? - ਇੰਦਰਜੀਤ – ਇਹੋ ਗੱਲ ਤਾਂ ਮੈਂ ਆਪ ਕਹਿ ਰਿਹਾਂ ਹਾਂ ਕਿ ਉਸ ਦੇ ਹਸਾਨਾਂ ਦੇ ਭਾਰ ਹੇਠੋਂ ਮੈਂ ਜਨਮ ਭਰ ਨਹੀਂ ਉੱਠ