ਪੰਨਾ:ਚੰਦ੍ਰਕਾਂਤਾ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦)

ਚਿੰਤਾ ਵਿਚ ਪਏ ਹੋਏ ਸਨ, ਭਾਵੇਂ ਉਨ੍ਹਾਂ ਦਿਨਾਂ ਵਿਚ ਓਹਨਾਂ ਦੀ ਨੌਕਰੀ ਕਰਨੀ ਆਪਣੀ ਜਾਨ ਖਤਰੇ ਵਿਚ ਪਾਉਣੀ ਸੀ ਪਰ ਮੈ ਇਸ ਦੀ ਕੁਛ ਪ੍ਰਵਾਹ ਨਹੀਂ ਸੀ। ਰਣਧੀਰ ਸਿੰਘ ਜੀ ਭੀ ਮੈਨੂੰ ਨੌਕਰ ਰੱਖ ਕੇ ਬਹੁਤ ਪ੍ਰਸੰਨ ਹੋਏ ਅਰ ਮੇਰੀ ਖਾਤਰਦਾਰੀ ਵਿਚ ਕੋਈ ਘਾਟਾ ਨਾ ਰਖਿਆ। ਇਸ ਦੇ ਦੋ ਕਾਰਨ ਸਨ, ਇਕ ਤਾਂ ਇਹ ਕਿ ਓਹਨਾਂ ਦਿਨਾਂ ਵਿਚ ਉਨ੍ਹਾਂ ਨੂੰ ਅੱਯਾਰ ਦੀ ਬੜੀ ਲੋੜ ਸੀ ਦੂਸਰੇ ਉਨ੍ਹਾਂ ਦੀ ਤੇ ਮੇਰੇ ਪਿਤਾ ਦੀ ਕੁਛ ਮਿੱਤ੍ਰਤਾ ਵੀ ਸੀ, ਜਿਸ ਦਾ ਮੈਨੂੰ ਪਿਛੋਂ ਪਤਾ ਲੱਗਾ।

ਰਣਧੀਰ ਸਿੰਘ ਜੀ ਨੇ ਮੇਰਾ ਵਿਆਹ ਭੀ ਛੇਤੀ ਹੀ ਕਰਾ ਦਿੱਤਾ, ਸੰਭਵ ਹੈ ਕਿ ਮੈਂ ਇਸ ਨੂੰ ਭੀ ਉਨ੍ਹਾਂ ਦੀ ਕ੍ਰਿਪਾ ਤੇ ਸਨੇਹ ਦਾ ਕਾਰਨ ਸਮਝਾਂ ਪਰ ਇਹ ਭੀ ਹੋ ਸਕਦਾ ਹੈ ਕਿ ਮੇਰੇ ਪੈਰਾਂ ਵਿਚ ਹਥ ਦੀ ਬੇੜੀ ਪਾਉਣ ਤੇ ਕਿਤੇ ਨੱਸ ਜਾਣ ਜੋਗਾ ਨਾ ਛੱਡਨ ਲਈ ਓਹਨਾਂ ਨੇ ਅਜੇਹਾ ਕੀਤਾ ਹੋਵੇ ਕਿਉਂਕਿ ਬੇ-ਫਿਕਰ ਤੇ ਇਕੱਲੇ ਆਦਮੀ ਤੇ ਲੋਕਾਂ ਨੂੰ ਇਹ ਨਿਸਚਾ ਨਹੀਂ ਹੁੰਦਾ ਕਿ ਇਹ ਟਿਕ ਕੇ ਰਹੇਗਾ, ਗੱਲ ਕੀ ਓਹਨਾਂ ਨੇ ਬੜੇ ਹੀ ਸਨਮਾਨ ਤੇ ਪਿਆਰ ਨਾਲ ਮੈਨੂੰ ਅਪਨੇ ਪਾਸ ਰਖਿਆ ਕਰ ਮੈਂ ਭੀ ਥੋੜੇ ਹੀ ਦਿਨਾਂ ਵਿਚ ਅਜੇਹੇ ਅਨੋਖੇ ੨ ਕੰਮ ਕਰਕੇ ਵਿਖਾਏ ਕਿ ਓਹ ਹੈਰਾਨ ਹੋ ਗਏ।ਸੱਚੀ ਗੱਲ ਤਾਂ ਇਹ ਹੈ ਕਿ ਓਹਨਾਂ ਦੇ ਵੈਰੀਆਂ ਦੇ ਹੌਸਲੇ ਟੁਟ ਗਏ।

ਇਹ ਹੁੰਦੀ ਆਈ ਹੈ ਕਿ ਜਿਸ ਆਦਮੀ ਦੇ ਹਥੋਂ ਦੋ ਚਾਰ ਕੰਮ ਚੰਗੇ ਹੋ ਜਾਂਦੇ ਹਨ ਤੇ ਚੌਹੀਂ ਪਾਸੀਂ ਉਸ ਦੀ ਉਪਮਾ ਹੋਣ ਲੱਗ ਪੈਂਦੀ ਹੈ ਤਾਂ ਓਹ ਆਪਣੇ ਕੰਮ ਵਲੋਂ ਨਿਸਚਿੰਤ ਹੋ ਜਾਂਦਾ ਹੈ ਏਹੋ ਹੀ ਹਾਲ ਮੇਰਾ ਹੋਇਆ । ਆਪ ਜਾਣਦੇ ਹੀ ਹੋਵੋਗੇ ਕਿ ਰਣਧੀਰ ਸਿੰਘ ਦਾ ਇਕ ਭਤੀਜਾ ਦਯਾ ਰਾਮ ਨਾਮੀ ਸੀ ਜਿਸ