ਪੰਨਾ:ਚੰਦ੍ਰਕਾਂਤਾ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



(੯੧ )

ਸਕਦਾ, ਅਰ ਅਜੇ ਤਕ ਓਹ ਮਨ ਵਿਚ ਮੇਰੀ ਭਲਿਆਈ ਚਿਤਵ ਰਹੀ ਹੈ ਪ੍ਰੰਤੂ ਦੁਖ ਇਸ ਗਲ ਦਾ ਹੈ ਕਿ ਹੁਣ ਮੈਂ ਉਸਨੂੰ ਉਸੇ ਤਰਾਂ ਪ੍ਰੇਮ ਦੀ ਨਜ਼ਰ ਨਾਲ ਨਹੀਂ ਵੇਖ ਸਕਦਾ ਜਿਸਤਰਾਂ ਪਹਿਲੇ ਵੇਖਦਾ ਸੀ। ਭੈਰੋਂ-ਓਹ ਕਿਉਂ ? ਕੀ ਇਸ ਲਈ ਕਿ ਹੁਣ ਓਹ ਆਪਣੇ ਸਾਹੁਰੇ ਚਲੀ ਜਾਵੇਗੀ ਅਰ ਫੇਰ ਆਪ ਤੇ ਹਸਾਨ ਕਰਨ ਦਾ ਸਮਾਂ ਓਸਨੂੰ ਨਹੀਂ ਮਿਲੇਗਾ ? ਕੁਮਾਰ-ਹਾਂ ਏਹੋ ਹੀ ਸਮਝੋ। ਭੈਰੋਂ-ਪ -ਪਰ ਹੁਣ ਆਪਨੂੰ ਉਸਦੀ ਸਹਾਇਤਾ ਦੀ ਭੀ ਲੋੜ ਨਹੀਂ ਰਹੀ, ਹਾਂ ਇਸ ਗਲ ਦੀ ਸੋਚ ਹੋ ਸਕਦੀ ਹੈ ਕਿ ਆਪ ਹੁਣ ਉਸਦੇ ਤਲਿਸਮੀ ਮਕਾਨ ਤੇ ਕਬਜ਼ਾ ਨਹੀਂ ਕਰ ਸਕਦੇ। ਕੁਮਾਰ ਨਹੀਂ ਨਹੀਂ, ਮੈਨੂੰ ਇਸਦੀ ਕੁਛ ਲੋੜ ਨਹੀਂ ਤੇ ਨਾ ਮੈਨੂੰ ਇਸਦਾ ਕੁਛ ਧਿਆਨ ਭੀ ਹੈ। ਭੈਰੋਂ-ਤਾਂ ਕੀ ਆਪ ਨੂੰ ਇਹ ਵਿਚਾਰ ਹੈ ਕਿ ਓਸਨੇ ਆਪਣੇ ਵਿਆਹ ਵਿਚ ਆਪਨੂੰ ਨਹੀਂ ਸਦਿਆਂ ੂ ਪਰ ਓਹ ਇਕ ਹਿੰਦੂ ਕੁੜੀ ਹੋਣ ਦੀ ਦਸ਼ਾ ਵਿਚ ਅਜੇਹਾ ਕਰ ਵੀ ਨਹੀਂ ਸੀ ਸਕਦੀ । ਹਾਂ ਆਪ ਇਸ ਗੱਲ ਦਾ ਉਲਾਂਭਾ ਆਪ ਗੋਪਾਲ ਸਿੰਘ ਜੀ ਨੂੰ ਦੇ ਸਕਦੇ ਹੋ ਕਿਉਂਕਿ ਓਹ ਇਸ ਗਲ ਦੇ ਕਰਤਾ ਧਰਤਾ ਸਨ । ਇਜੀਤ-ਉਨਾਂ ਨੂੰ ਤਾਂ ਮੈਂ ਬਹੁਤ ਸਾਰਾ ਉਲਾਂਭਾ ਦੇਣਾ ਹੈ ਪਰ ਸ਼ਰਮ ਦੇ ਮਾਰੇ ਮੈਂ ਕੁਛ ਕਹਿ ਨਹੀਂ ਸਕਦਾ। ਭੈਰੋਂ-(ਕਾਹਲੀ ਨਾਲ) ਸ਼ਰਮ ਸ਼੍ਰੀ ਸ਼ਰਮ ਸ਼ਰਮ ਤਾਂ ਤਦ ਹੁੰਦੀ ਜੇ ਆਪ ਇਸ ਗਲ ਦਾ ਉਲਾਂਭਾ ਦੇਂਦੇ ਕਿ ਮੈਂ ਆਪ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ।