ਪੰਨਾ:ਚੰਦ੍ਰਕਾਂਤਾ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੩)

ਸਾਰੀ ਗੱਲ ਸੁਣਾਈ ਸੀ ਪਰ ਉਸ ਨੇ ਮੇਰੇ ਨਾਲ ਅਨੋਖਾ ਹੀ ਵਰਤਾਓ ਕੀਤਾ ਸੀ।

ਭੈਰੋਂ-ਓਹ ਕੀ ?

ਇੰਦਰਜੀਤ(ਸਾਰਾ ਹਾਲ ਦੱਸਨ ਦੇ ਪਿਛੋਂ, ਤੁਸੀਂ ਇਸ ਵਰਤਾਓ ਨੂੰ ਕੇਹਾ ਸਮਝਦੇ ਹੋ ? ਭੈਰੋਂ-ਬਹੁਤ ਚੰਗਾ ਤੇ ਯੋਗ। ਇਹ ਗੱਲਾਂ ਅਜੇ ਹੋ ਹੀ ਰਹੀਆਂ ਸਨ ਕਿ ਪਹਿਲੇ ਦਿਨ ਵਾਂਗ ਨਾਲ ਦੇ ਕਮਰੇ ਦਾ ਬੂਹਾ ਖੁੱਲ੍ਹਾ ਅਰ ਇਕ ਦਾਸੀ ਨੇ ਆ ਕੇ ਪਰਣਾਮ ਕਰਨ ਦੇ ਪਿਛੋਂ ਕਿਹਾ:-ਕਮਲਨੀ ਜੀ ਆਪ ਨੂੰ ਮਿਲਨਾ ਚਾਹੁੰਦੇ ਹਨ ਕੀ ਆਯਾ ਹੈ ? ਇੰਦਰਜੀਤ-ਹੱਛਾ ਮੈਂ ਚੱਲਦਾ ਹਾਂ ਤੂੰ ਬੂਹਾ ਬੰਦ ਕਰ ਦੇਹ। ਭੈਰੋਂ ਤਾਂ ਮੈਂ ਭੀ ਜਾ ਕੇ ਆਰਾਮ ਕਰਦਾ ਹਾਂ। ਇੰਦਰਜੀਤ-ਹੱਛਾ ਜਾਓ ਫੇਰ ਕੱਲ ਦੇਖਿਆ ਜਾਵੇਗਾ। ਦਾਸੀ—(ਭੈਰੋਂ ਸਿੰਘ ਨੂੰ) ਆਪ ਨੂੰ ਭੀ ਕੁਛ ਕਹਿਣਾ ਹੈ । ਇਹ ਕਹਿ ਕੇ ਦਾਸੀ ਨੇ ਬੂਹਾ ਬੰਦ ਕਰ ਲਿਆ, ਏਤਨੇ ਨੂੰ ਕਮਲਨੀ ਆਪ ਓਥੇ ਆ ਪਹੁੰਚੀ ਅਰ ਭੈਰੋਂ ਸਿੰਘ ਵੱਲ ਦੇਖ ਕੇ ਬੱਲੀ:-(ਜੋ ਬਾਹਰ ਜਾਣ ਨੂੰ ਤਿਆਰ ਸੀ। ਆਪ ਕਿਥੇ ਚਲੇ ਹੋ ? ਆਪ ਨੂੰ ਹੀ ਤਾਂ ਮੈਂ ਭਾਰਾ ਉਲਾਂਭਾ ਦੇਣਾ ਹੈ । ਭੈਰੋਂ-ਓਹ ਕੀ ? ਕਮਲਨੀ-ਮੇਰੇ ਕਮਰੇ ਵਿਚ ਚਲੋ ਫੇਰ ਗੱਲਾਂ ਕਰਾਂਗੇ। ਇਹ ਕਹਿ ਕੇ ਕਮਲਨੀ ਨੇ ਕੁਮਾਰ ਦਾ ਹੱਥ ਫੜ ਲਿਆ ਅਰ ਆਪਣੇ ਕਮਰੇ ਵਿਚ ਲੈ ਗਈ, ਪਿਛੇ ੨ ਭੈਰੋਂ ਸਿੰਘ ਭੀ ਗਿਆ, ਦਾਸੀ ਬੂਹਾ ਬੰਦ ਕਰਕੇ ਦੂਸਰੇ ਰਸਤੇ ਚਲੀ ਗਈ, ਕਮਲਨੀ ਨੇ ਇਨ੍ਹਾਂ ਦੋਹਾਂ ਨੂੰ ਉਚਿੱਤ ਜਗ੍ਹਾ ਤੇ ਬੈਠਾ ਕੇ ਸਾਹਮਣੇ