ਪੰਨਾ:ਚੰਦ੍ਰਕਾਂਤਾ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੪

ਪਾਨਦਾਨ ਰੱਖ ਦਿੱਤਾ, ਫੇਰ ਭੈਰੋਂ ਸਿੰਘ ਨੂੰ ਕਿਹਾ:-ਆਪ ਤਲਿਸਮ ਦੀ ਸੈਰ ਕਰ ਆਏ ਹੋ ਮੈਨੂੰ ਪੁਛਿਆ ਭੀ ਨਹੀਂ।

ਭੈਰੋਂ-ਮਹਾਰਾਜ ਆਪ ਕਹਿ ਚੁਕੇ ਹਨ ਕਿ ਵਿਆਹ ਦੇ ਪਿਛੋਂ ਇਸਤ੍ਰੀਆਂ ਨੂੰ ਭੀ ਤਲਿਸਮ ਦੀ ਸੈਰ ਕਰਾ ਦੇਵਾਂਗੇ, ਫੇਰ ਤੁਹਾਡੇ ਵਾਸਤੇ ਤਾਂ ਕਹਿਣਾ ਹੀ ਵਿਅਰਥ ਹੈ, ਤੁਸੀਂ ਜਦ ਚਾਹੋ ਤਲਿਸਮ ਵਿਚ ਜਾ ਸਕਦੀ ਹੋ। ਕਮਲਨੀ-ਮਾਨੋਂ ਮੇਰੇ ਹੱਥ ਦੀ ਖੇਡ ਹੈ।

ਭੈਰੋਂ - ਹੈ ਹੀ।

ਕਮਲਨੀ-(ਹੱਸਕੇ) ਟਾਲਣ ਲਈ ਇਹ ਚੰਗਾ ਬਹਾਨਾ ਹੈ, ਹੱਛਾ ਜਾਣ ਦੇਵੋ, ਮੈਨੂੰ ਅਜਿਹਾ ਤਲਿਸਮ ਦੇਖਣ ਦਾ ਚਾਓ ਭੀ ਨਹੀਂ ਹੈ, ਹਾਂ ਇਹ ਦਸੋ ਕਿ ਓਥੇ ਕੀ ਕੁਛ ਵੇਖਿਆ ਹੈ ? ਮੈਂ ਸੁਣਿਆਂ ਹੈ ਕਿ ਭੂਤਨਾਥ ਓਥੇ ਬੜੇ ਫੇਰ ਵਿਚ ਪੈ ਗਿਆ ਸੀ ਅਰ ਓਸ ਦੀ ਪਹਿਲੀ ਵਹੁਟੀ ਭੀ ਓਥੇ ਹੀ ਆ ਗਈ ਸੀ। ਭੈਰੋਂ-ਜੀ ਹਾਂ। ਭੈਰੋਂ ਸਿੰਘ ਨੇ ਕਮਲਨੀ ਨੂੰ ਓਥੋਂ ਦਾ ਸਾਰਾ ਹਾਲ ਸੁਨਾਯਾ, ਉਪ੍ਰੰਤ ਕਮਲਨੀ ਨੇ ਇੰਦਰਜੀਤ ਸਿੰਘ ਨੂੰ ਕਿਹਾ:-ਸੁਨਾਓ ਜੀ ! ਵਿਆਹ ਦੀ ਖੁਸ਼ੀ ਵਿਚ ਮੈਨੂੰ ਕੀ ਇਨਾਮ ਮਿਲੇਗਾ

ਇੰਦਰਜੀਤ-ਗਾਲੀਆਂ ਦੇ ਬਿਨਾਂ ਤੇਰੇ ਪਾਸ ਹੋਰ ਕਿਸੇ ਗੱਲ ਦਾ ਘਾਟਾ ਹੀ ਕੀ ਹੈ ਜੋ ਮੈਂ ਦੇਵਾਂ ?

ਕਮਲਨੀ—(ਭੈਰੋਂ ਨੂੰ) ਸੁਣ ਲਵੋ ਮੇਰੇ ਲਈ ਕੇਹਾ ਚੰਗਾ ਇਨਾਮ ਸੋਚ ਰਖਿਆ ਹੈ (ਕੁਮਾਰ ਨੂੰ ਹੱਸ ਕੇ) ਹੱਛਾ ! ਯਾਦ ਰਖੋ ਕਿ ਇਸ ਦੇ ਵਟੇ ਵਿਚ ਮੈਂ ਭੀ ਤੁਹਾਨੂੰ ਅਜੇਹਾ ਖਪਾਵਾਂਗੀ ਕਿ ਯਾਦ ਕਰੋਗੇ ।

ਭੈਰੋਂ-ਤੁਸੀਂ ਤਾਂ ਖਪਾ ਹੀ ਚੁਕੇ ਹੋ, ਹੁਣ ਇਸ ਤੋਂ ਵਧ ਕੇ