ਪੰਨਾ:ਚੰਦ੍ਰਕਾਂਤਾ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੬)

ਕਮਲਨੀ-ਹੈ ਤਾਂ ਸਹੀ।

ਇੰਦਰਜੀਤ-ਕਹੋ।

ਕਮਲਨੀ-ਆਪ ਨੂੰ ਪਤਾ ਹੀ ਹੋਵੇਗਾ ਕਿ ਮੇਰੇ ਪਿਤਾ ਜੀ ਜਦ ਤੋਂ ਏਥੇ ਆਏ ਹਨ ਓਹਨਾਂ ਨੇ ਆਪਣੇ ਖਾਣ ਪੀਣ ਦਾ ਪ੍ਰਬੰਧ ਵੱਖਰਾ ਕੀਤਾ ਹੋਇਆ ਹੈ, ਓਹ ਆਪ ਦੇ ਘਰ ਦਾ ਕੁਛ ਅੰਨ ਜਲ ਗ੍ਰਹਿਣ ਨਹੀਂ ਕਰਦੇ।

ਇੰਦਰਜੀਤ-ਹਾਂ | ਮੈਨੂੰ ਪਤਾ ਹੈ । ਕਮਲਨੀ-ਹੁਣ ਉਨ੍ਹਾਂ ਨੇ ਏਥੇ ਰਹਿਣ ਤੋਂ ਭੀ ਨਾਂਹ ਕਰ ਦਿੱਤੀ ਹੈ, ਓਹਨਾਂ ਦੇ ਇਕ ਮਿੱਤ੍ਰ ਨੇ ਤੰਬੂ ਆਦਿਕ ਦਾ ਪ੍ਰਬੰਧ ਕਰ ਦਿੱਤਾ ਹੈ, ਓਥੇ ਹੀ ਓਹ ਆਪਣਾ ਡੇਰਾ ਰੱਖਣਗੇ। ਇੰਦਰਜੀਤ-ਹਾਂ ਇਹ ਭੀ ਪਤਾ ਹੈ। ਕਮਲਨੀ-ਮੇਰੀ ਮਰਜ਼ੀ ਹੈ ਕਿ ਜੇ ਆਪ ਆਗਯਾ ਦੇਵੋ ਤਾਂ ਦੋ ਚਾਰ ਦਿਨ ਲਾਡਲੀ ਨੂੰ ਨਾਲ ਲੈ ਕੇ ਓਥੇ ਜਲੀ ਜਾਵਾਂ। ਇੰਦਰਜੀਤ-ਕਿਉਂ ਏਥੇ ਰਹਿਣ ਵਿਚ ਤੈਨੂੰ ਕੀ ਡਰ ਹੈ ? ਕਮਲਨੀ-ਨਹੀਂ ਡਰ ਤਾਂ ਕੋਈ ਨਹੀਂ, ਪਰ ਮਨ ਤਾਂ ਇਹ ਚਾਹੁੰਦਾ ਹੈ ਕਿ ਦੋ ਚਾਰ ਦਿਨ ਪਿਤਾ ਜੀ ਦੇ ਪਾਸ ਰਹਿ ਕੇ ਉਨ੍ਹਾਂ ਦੀ ਸੇਵਾ ਕਰਾਂ। ਇੰਦਰਜੀਤ-ਹਾਂ ਇਹ ਹੋਰ ਗੱਲ ਹੈ ਪਰ ਇਸ ਗੱਲ ਦੀ ਆਯਾ ਤੈਨੂੰ ਆਪਣੇ ਪਤੀ ਪਾਸੋਂ ਲੈਣੀ ਚਾਹੀਦੀ ਹੈ, ਮੈਂ ਕੌਣ ਹਾਂ ਜੋ ਤੈਨੂੰ ਆਯਾ ਦੇਵਾਂ ? ਕਮਲਨੀ-ਇਸ ਵੇਲੇ ਤਾਂ ਓਹ ਏਥੇ ਨਹੀਂ ਹਨ, ਸੋ ਓਹਨਾਂ ਦੇ ਬਦਲੇ ਮੈਂ ਆਪ ਨੂੰ ਹੀ ਆਪਣਾ ਮਾਲਕ ਸਮਝਦੀ ਹਾਂ। ਇੰਦਰਜੀਤ-(ਮੁਸਫ਼ਾ ਕੇ) ਫੇਰ ਤੂੰ ਓਹੋ ਰਸਤਾ ਫੜਿਆ ਹੈ, ਹੱਛਾ ? ਮੈਂ ਇਸ ਗੱਲ ਦੀ ਆਗਯਾ ਨਹੀਂ ਦੇਂਦਾ।