ਪੰਨਾ:ਚੰਦ੍ਰਕਾਂਤਾ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੮)

ਸਿੰਘ ਤੇ ਅਨੰਦ ਸਿੰਘ ਨੂੰ ਖੁਸ਼ੀ ਦੇ ਨਾਲ ੨ ਕੁਛ ਰੰਜ ਭੀ ਸਹਾਰਨਾ ਪਿਆ, ਇਹ ਰੰਜ ਤੇ ਉਦਾਸੀ ਕਿਉਂ ? ਸ਼ਾਇਦ ਕਮਲਨੀ ਤੇ ਲਾਡਲੀ ਦੇ ਕਾਰਨ ਹੋਵੇ, ਇਸਤਰਾਂ ਕੌਰ ਇੰਦਰਜੀਤ ਸਿੰਘ ਕਮਲਨੀ ਨੂੰ ਮਿਲ ਕੇ ਉਸ ਦੇ ਵਿਆਹੇ ਜਾਣਾ ਸੁਣਕੇ ਦੁਖੀ ਹੋਏ ਹਨ ਪਤਾ ਨਹੀਂ ਕਿ ਉਸੇ ਤਰਾਂ ਅਨੰਦ ਸਿੰਘ ਭੀ ਲਾਡਲੀ ਨੂੰ ਮਿਲ ਕੇ ਦੁਖੀ ਹੋਏ ਕਿ ਨਹੀਂ ਕਿਉਂਕਿ ਲਾਡਲੀ ਦੀਆਂ ਅਤੇ ਕਮਲਨੀ ਦੀਆਂ ਗੱਲਾਂ ਵਿਚ ਬੜਾ ਫਰਕ ਹੈ, ਕਮਲਨੀ ਤਾਂ ਆਪ ਅਪਨੇ ਕਮਰੇ ਵਿਚ ਇੰਦਰਜੀਤ ਸਿੰਘ ਨੂੰ ਸਦਿਆ ਸੀ ਪਰ ਲਾਡਲੀ ਨੇ ਅਜੇਹਾ ਨਹੀਂ ਕੀਤਾ, ਲਾਡਲੀ ਦਾ ਕਮਰਾ ਭੀ ਆਨੰਦ ਸਿੰਘ ਦੇ ਕਮਰੇ ਦੇ ਨਾਲ ਹੀ, ਸੀ, ਜਿਸ ਦਿਨ ਇੰਦਰਜੀਤ ਸਿੰਘ ਤੇ ਕਮਲਨੀ ਰਾਤ ਨੂੰ ਕਮਰੇ ਵਿਚ ਮਿਲੇ ਸਨ ਉਸੇ ਦਿਨ ਆਨੰਦ ਸਿੰਘ ਨੇ ਭੀ ਆਪਣ ਨਾਲ ਦੇ ਕਮਰ ਵਿਚ ਆਨੰਦ ਸਿੰਘ ਨੂੰ ਵੇਖਿਆ ਸੀ ਪਰ ਦੂਸਰੇ ਢੰਗ ਨਾਲ, ਆਨੰਦ ਸਿੰਘ ਆਪਣੇ ਕਮਰੇ ਵਿਚ ਪਲੰਘ ਤੇ ਲੇਟਿਆ ਹੋਇਆ ਕੁਛ ਸੋਚ ਰਿਹਾ ਸੀ ਕਿ ਨਾਲ ਦੇ ਕਮਰੇ ਵਿਚ ਕੁਛ ਖੜਾਕ ਹੋਇਆ, ਆਨੰਦ ਸਿੰਘ ਨੇ ਉਸ ਪਾਸੇ ਵੇਖਿਆ ਤਾਂ ਇਕ ਬੂਹਾ ਖੁੱਲ੍ਹਾ ਦਿਸਿਆ, ਆਨੰਦ ਸਿੰਘ ਨੂੰ ਪਤਾ ਸੀ ਕਿ ਇਸ ਕਮਰੇ ਵਿਚ ਲਾਡਲੀ ਰਹਿੰਦੀ ਹੈ ਤੇ ਅਗੇ ਕਈ ਵਾਰੀ ਇਸ ਨੇ ਬੂਹਾ ਖੋਹਲਣਾ ਚਾਹਿਆ ਸੀ ਪਰ ਅੰਦਰੋਂ ਕੁੰਡਾ ਵੱਜਾ ਹੋਇਆ ਹੋਣ ਕਰਕੇ ਕੁਛ ਕਰ ਨਾ ਸਕਿਆ, ਅੱਜ ਬੂਹਾ ਖੁੱਲਾ ਵੇਖ ਕੇ ਆਨੰਦ ਸਿੰਘ ਬਹੁਤ ਪ੍ਰਸੰਨ ਹੋਇਆ ਤੇ ਹੌਲੀ ੨ ਉੱਠ ਕੇ ਬੂਹੇ ਪਾਸ ਗਿਆ ਤੇ ਹੱਥ ਨਾਲ ਕੁਛ ਹੋਰ ਬੂਹਾ ਧੱਕ ਕੇ ਅੰਦਰ ਝਾਤੀ ਮਾਰੀ, ਲਾਡਲੀ ਤੇ ਨਜ਼ਰ ਪਈ ਜੋ ਇਸ ਸ਼ਮਾਦਾਨ