ਪੰਨਾ:ਚੰਦ੍ਰਕਾਂਤਾ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੦)

ਵਿਆਹ ਕਰ ਲੈ,ਪਰ ਮੈਂ ਜੇਹੀ ਤੇਹੀ ਹੀ ਰਹਣਵਾਸਤੇ ਸੌਂਹਖਾਚੁਕੀ ਹਾਂ, ਗੱਲ ਕੀ ਇਸੇ ਬਖੇੜੇ ਵਿਚ ਮੇਰਾ ਉਸਦਾ ਕੁਛ ਝਗੜਾਹੋ ਪਿਆ।

ਆਨੰਦ—(ਹੈਰਾਨ ਹੋ ਕੇ) ਕੀ ਕਮਲਨੀ ਦਾ ਵਿਆਹ ਹੋ ਗਿਆ?

ਲਾਡਲੀ-ਜੀ ਹਾਂ ।

ਆਨੰਦ-ਕਿਸ ਦੇ ਨਾਲ ?

ਲਾਡਲੀ-ਇਹ ਤਾਂ ਮੈਂ ਨਹੀਂ ਕਹਿ ਸਕਦੀ, ਆਪ ਨੂੰ ਆਪੇ ਹੀ ਮਲੂਮ ਹੋ ਜਾਵੇਗਾ।

ਅਨੰਦ-ਇਹ ਤਾਂ ਬਹੁਤ ਬੁਰਾ ਹੋਇਆ !

ਲਾਡਲੀ-ਹਾਂ, ਪਰ ਕੀ ਕੀਤਾ ਜਾਵੇ, ਜੀਜਾ ਜੀ (ਗੋਪਾਲ ਸਿੰਘ) ਦੀ ਮਰਜ਼ੀ ਹੀ ਏਹੋ ਸੀ ਕਿਉਂਕਿ ਕਿਸ਼ੋਰੀ ਉਨ੍ਹਾਂ ਨੂੰ ਅਜੇਹਾ ਕਰਨ ਲਈ ਜ਼ੋਰ ਪਾ ਰਰੀ ਸੀ, ਸੋ ਭੈਣ ਕਮਲਨੀ ਦਬਾ ਵਿਚ ਆ ਗਈ ਪਰ ਮੈਂ ਤਾਂ ਸਾਫ ਨਾਂਹ ਕਰ ਦਿੱਤੀ ਅਰ ਕਿਹਾ ਕਿ ਜੇਹੀ ਹਾਂ ਤੇਹੀ ਹੀ ਰਹਾਂਗੀ।

ਆਨੰਦ-ਤੂੰ ਬਹੁਤ ਹੱਛਾ ਕੀਤਾ ਹੈ

ਲਾਡਲੀ-ਮੈਂ ਇਸੇ ਲਈ ਸੌਂਹ ਖਾ ਚੁਕੀ ਹਾਂ।

ਆਨੰਦ-ਪਰ ਤੇਰੇ ਕਹਿਣ ਦਾ ਇਹ ਅਰਥ ਹੈ ਕਿ ਸਾਰੀ ਉਮਰ ਵਿਆਹ ਹੀ ਨਾ ਕਰੇਂਗੀ ?

ਲਾਡਲੀ-ਹਾਂ ।

ਆਨੰਦ-ਇਹ ਤਾਂ ਬਹੁਤ ਬੁਰੀ ਗੱਲ ਹੈ।

ਲਾਡਲੀ-ਭਾਵੇਂ ਕੁਛ ਹੋਵੇ ਮੈਂ ਤਾਂ ਸੌਂਹ ਖਾ ਚੁਕੀ ਹਾਂ ਅਰ ਹੁਣ ਬਹੁਤ ਛੇਤੀ ਏਥੋਂ ਚਲੀ ਜਾਣ ਵਾਲੀ ਹਾਂ, ਕੇਵਲ