ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 1.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੪)


ਹੋਏ, ਦੀਵਾਨ ਹਰਦਿਆਲ ਸਿੰਘ ਨੂੰ ਹੁਕਮ ਦਿਤਾ ਕਿ ਤੁਸੀਂ ਰਾਜਾ ਸੁਰੇਂਦਰ ਸਿੰਘ ਨੂ ਸ਼ਿਵਦਤ ਦੀ ਗੁਸਤਾਖੀ ਦਾ ਹਾਲ ਅਰ ਜੋ ਕੁਝ ਅਸਾਂ ਓਸਦਾ ਉਤਰ ਦਿਤਾ ਹੈ ਓਹ ਭੀ ਲਿਖੋ ਅਰ ਪਿਛੋ ਕਿ ਤੁਹਾਡੀ ਕੀ ਸਲਾਹ ਹੈ? ਇਸ ਖਤ ਦਾ ਉੱਤਰ ਆ ਲਵੇ ਫੇਰ ਜੋ ਹੋਵੇਗਾ ਕੀਤਾ ਜਾਵੇਗਾ ਅਤੇ ਏਸ ਖਤ ਤੂੰ ਲੈਕੇ ਤੁਸੀਂ ਹੀ ਜਓ ਅਰ ਕਲ ਹੀ, ਮੁੜ ਆਓ ਕਿਉਂਕਿ ਹੁਣ ਵੇਲਾ ਢਿਲ ਕਰਨ ਦਾ ਨਹੀਂ ਹੈ। ਪਰ ਹਰਦਿਆਲ ਸਿੰਘ ਨੇ ਹੁਕਮ ਅਨੁਸਾਰ ਖਤ ਲਿਖਿਆ ਅਰ ਮਹਾਰਾਜ ਨੇ ਓਸਦੇ ਉਤੇ ਮੋਹਰ ਲਾ ਕੇ ਓਸੇ ਵਲੇ ਦੀਵਾਨ ਸਾਹਿਬ ਨੂ ਵਿਦਾ ਕਰ ਦਿਤਾ। ਦੀਵਾਨ ਸਾਹਿਬ ਮਹਾਰਾਜ ਤੋਂ ਵਿਦਾ ਹੋਕੇ ਨੌਹੜ ਵਲ ਤੁਰ ਪਏ, ਥੋੜਾ ਜਿਹਾ ਦਿਨ ਬਾਕੀ ਸੀ ਜਦ ਓਥ ਖਹੁੰਚ ਸਿਧ ਦੀਵਾਨ, ਜੀਤ ਸਿੰਘ ਦੇਮਕਾਨ ਉਤੇ ਚਲੇ ਗਏ ਅਤੇ ਖਬਰ ਕਰਾਈ, ਦੀਵਾਨ ਜੀਤ ਸਿੰਘ ਜੀ ਖਬਰ ਸੁਣਿਦਿਆਂ ਦਾ ਹੀ ਬਾਹਰ ਚਲ ਆਏ ਅਰ ਹਰਦਿਆਲ ਸਿੰਘ ਨੂ ਲੈ ਕੇ ਆਪਣੇ ਘਰ ਉਤਾਰਿਆ ਅਰ ਹਾਲ ਚਾਲ ਪੁੱਛਿਆ। ਹਿਰਦਿਆਲ ਸਿੰਘ ਨੇ ਸਾਰਾ ਹਾਲ ਦਸਿਆ ਜੀਤ ਸਿੰਘ ਗੁਸੇ ਵਿਚ ਅਕ ਬੋਲੇ ਕਿ ਅਜ ਕਲ ਸ਼ਿਹਦਤ ਨੂ ਸ਼ਦਾ ਹੋਇਆ ਹੈ ਅਰ ਸਾਨੂੰ ਓਸਨੇ ਮਮੂਲੀ ਆਦਮੀ ਸਮਝ ਲਿਆ ਹੈ ਹਛਾ ਦੇਖਿਆ ਜਵੇਗਾ ਕੁਝ ਹਰਜ ਨਨੀਂ ਤੁਸੀ ਰਾਤ ਨੂ ਮਹਾਰਾਜ ਸਾਹਿਬਾ ਨੂੰ ਮਿਲੋ।

ਤ੍ਰਿਕਾਲਾਂ ਵੇਲੇ ਦੀਵਾਨ ਹਰਦਿਆਲ ਸਿੰਘ ਜੀਤ ਸਿੰਘ ਦੇ ਨਾਲ ਰਾਜਾ ਸੁਰੇਂਦਰ ਸਿੰਘ ਨੂ ਮਿਲਨ ਵਾਸਤੇ ਗਏ ਓਥ ਕੌਰ ਬੀਰੇਂਦਰ ਸਿੰਘ ਭੀ ਬੈਠੇ ਹੋਏ ਸਨ।ਹਰਦਿਆਲ ਸਿੰਘ ਨੇ ਦੋਹਾਂ ਨੂੰ ਪ੍ਰਣਾਮ ਕਰਕੇ ਰਾਜਾ ਜੀ ਨੂ ਨਜਰ ਦਿਤੀ, ਰਾਜਾ