ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 1.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੭)


ਵਿਚ ਜਾਵਾਂ ਹਰਦਿਆਲ ਸਿੰਘ ਨੇ ਕਿਹਾ ਤੁਹਾਡੀ ਸਲਾਹ ਬਹੁਤ ਉੱਤਮ ਹੈ ਮੈਂ ਭੀ ਪਹਿਲਾਂ ਜਾਕੇ ਤੁਹਾਡੇ ਅਉਣ ਦੀ ਖਬਰ ਮਹਾ ਰਾਜ ਨੂੰ ਕਰਦਾ ਹਾਂ ਫੇਰ ਮੁੜਕੇ ਤੁਹਾਨੂੰ ਨਾਲ ਲੈਕੇ ਚਲਾਂਗਾ। ਕੁਮਾਰ ਨੇ ਕਿਹਾ ਹਛਾ ਜਾਓ। ਹਰਦਿਆਲ ਸਿੰਘ ਬਿਜੈਗੜ੍ਹ ਪਹੁੰਚ ਅਰ ਕੌਰ ਦੇ ਆਉਨ ਦੀ ਖਬਰ ਦੇ ਵਾਸਤੇ ਮਹਾਰਾਜ ਦੇ ਪਾਸ ਗਏ ਅਰ ਪੂਰਾ ਹਲ ਦਸਕੇ ਕਿਹਾ ਕਿ ਕੋਰ ਸੈਨਾ ਸਮਤ ਏਥੋਂ ਦੋ ਕੋਹ ਤੇ ਉਤਰ ਹੋਏ ਹਨ। ਇਹ ਸੁਨਕੇ ਮਹਾਰਾਜ ਬਹੁਤ ਖੁਸ਼ ਹੋਏ ਅਰ ਕਿਹਾ ਕਿ ਫੌਜ ਰਸਤੇ ਓਹ ਥਾਂ ਬਹੁਤ ਹੀ ਚੰਗੀ ਹੈ ਪਰ ਬਰੇਂਦਰ ਸਿੰਘ ਨੂੰ ਇਥੇ ਲ ਆਉਣਾਂ ਚੰਗਾ ਹੈ। ਹੁਣ ਤੁਸੀਂ ਸਾਡੇ ਸਭਨਾਂ ਸਰਦਾਰਾਂ ਨੂੰ ਕੌਰ ਦੀ ਅਗਵਾਨੀ ਲਈ ਨਾਲ ਲੈਕੇ ਜਾਓ ਅਰ ਕੌਰ ਨ ਇਥੇ ਲੈ ਆਓ॥

ਹੁਕਮ ਅਨੁਸਾਰ ਹਰਦਿਆਲ ਘਬਹੁਤ ਸਾਰੇ ਸਰਦਾਰਾਂ ਨੂ ਨਾਲ ਲੈਕੇ ਤੁਰ ਪਏ, ਇਹ ਖ਼ਬਰ ਤੇਜ਼ ਸਿੰਘ ਭੀ ਝਟ ਸੁਣਦਿਆਂ ਹੀ ਬੀਰੇਂਦਰ ਸਿੰਘ ਦੇ ਪਾਸ ਪਹੁੰਚ ਅਰ ਦੂਰੋ ਹੀ ਬਲ "ਵਧਾਈ ਹੋਵੇ' ਤੇਜ ਸਿੰਘ ਨੂ ਦੇਖਕ ਕਰ ਬਹੁਤ ਹ ਖੁਸ਼ ਹੋਏ ਅਰ ਹਾਲ ਪੁਛਿਆ ਤੇਜ ਸਿੰਘ ਨ ਕਿਹਾ ਜੋ ਕੁਝ ਹੈ ਸਭ ਚੰਗਾ ਹੈ ਬਾਕੀ ਹੁਣ ਚੰਗਾ ਹ ਜ ਵਾਂਗ। ਇਹ ਕਹਿ ਕੇ ਤੇਜ ਸਿੰਘ ਲਸ਼ਕਰ ਦੇ ਪਰਬੰਧ ਵਿਚ ਲਗ ਗਏ। ਇਤਨੇ ਵਿਚ ਦੀਵਾਨ ਹਰਦਿਆਲ ਸਿੰਘ ਸਭਨਾਂ ਸਰਦਾਰਾਂ ਸਣੇ ਆ ਪਹੁੰਚੇ ਅਤੇ ਮਹਾਰਾਜ ਨੇ ਜੋ ਹੁਕਮ ਦਿਤਾ ਸੀ ਦਸ਼ਿਆ। ਕੌਰ ਨੇ ਸਵੀਕਾਰ ਕੀਤਾ ਅਰ ਸਬ ਸਜਾ ਕੇ ਘੋੜੇ ਉਤੇ ਸਵਾਰ ਹੋ ੧੦ ਆਦਮੀ ਫੌਜੀ ਸਵਾਰ ਨਾਲ ਲੈਕੇ ਮਹਾਰਾਜ ਮਿਲਨ ਇਥੋਂ ਗੜ੍ਹ ਵਲ ਤੁਰ ਪਏ। ਸਾਰੇ ਸ਼ਹਿਰ ਵਿਚ ਇਹ ਗਲ ਉਡ ਗਈ